Breaking News
Home / ਦੁਨੀਆ / ਐੱਚ-1ਬੀ ਵੀਜ਼ੇ ‘ਤੇ ਲੱਗੀ ਰੋਕ ਨੂੰ ਹਟਾਉਣ ਲਈ ਦੁਬਿਧਾ ‘ਚ ਅਮਰੀਕੀ ਪ੍ਰਸ਼ਾਸਨ

ਐੱਚ-1ਬੀ ਵੀਜ਼ੇ ‘ਤੇ ਲੱਗੀ ਰੋਕ ਨੂੰ ਹਟਾਉਣ ਲਈ ਦੁਬਿਧਾ ‘ਚ ਅਮਰੀਕੀ ਪ੍ਰਸ਼ਾਸਨ

ਟਰੰਪ ਨੇ ਨਵੇਂ ਵੀਜ਼ੇ ਜਾਰੀ ਕਰਨ ‘ਤੇ 31 ਮਾਰਚ ਤੱਕ ਲਗਾ ਦਿੱਤੀ ਸੀ ਰੋਕ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦਾ ਜੋ ਬਿਡੇਨ ਪ੍ਰਸ਼ਾਸਨ ਐੱਚ-1ਬੀ ਵੀਜ਼ੇ ‘ਤੇ ਟਰੰਪ ਕਾਲ ਵਿਚ ਲੱਗੀ ਰੋਕ ਨੂੰ ਹਟਾਉਣ ਨੂੰ ਲੈ ਕੇ ਹੁਣ ਵੀ ਦੁਬਿਧਾ ਵਿਚ ਹੈ। ਅਮਰੀਕੀ ਰਾਸ਼ਟਰਪਤੀ ਹੁੰਦਿਆਂ ਡੋਨਾਲਡ ਟਰੰਪ ਨੇ ਨਵੇਂ ਵੀਜ਼ੇ ਜਾਰੀ ਕਰਨ ‘ਤੇ 31 ਮਾਰਚ ਤੱਕ ਲਈ ਰੋਕ ਲਗਾ ਦਿੱਤੀ ਸੀ। ਇਹ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ‘ਚ ਕਾਫੀ ਅਹਿਮੀਅਤ ਰੱਖਦਾ ਹੈ।
ਟਰੰਪ ਨੇ ਵੀਜ਼ੇ ‘ਤੇ ਪਾਬੰਦੀ ਦੀ ਮਿਆਦ ਜਨਵਰੀ ਮਹੀਨੇ ਤੋਂ ਵਧਾਈ ਸੀ ਅਤੇ ਇਹ ਦਲੀਲ ਦਿੱਤੀ ਸੀ ਕਿ ਅਮਰੀਕਾ ਵਿਚ ਬੇਰੁਜ਼ਗਾਰੀ ਦਰ ਉੱਚ ਪੱਧਰ ‘ਤੇ ਹੈ ਅਤੇ ਜ਼ਿਆਦਾ ਵਿਦੇਸ਼ੀ ਕਾਮਿਆਂ ਦੇ ਬੋਝ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਮਾਮਲਿਆਂ ਦੇ ਮੰਤਰੀ ਏਲੇਜਾਂਦਰੋ ਮਯੋਰਕਾਸ ਨੇ ਇਹ ਸੰਕੇਤ ਦਿੱਤਾ ਕਿ ਬਿਡੇਨ ਪ੍ਰਸ਼ਾਸਨ ਨਵੇਂ ਐੱਚ-1ਬੀ ਵੀਜ਼ੇ ਜਾਰੀ ਕਰਨ ‘ਤੇ ਲੱਗੀ ਪਾਬੰਦੀ ਨੂੰ ਖਤਮ ਕਰਨ ਦੇ ਬਾਰੇ ਵਿਚ ਅਜੇ ਫ਼ੈਸਲਾ ਨਹੀਂ ਲੈ ਸਕਿਆ ਹੈ। ਇਸਦੇ ਨਾਲ ਹੀ ਏਲੇਜਾਂਦਰੋ ਨੇ ਸਾਬਕਾ ਰਾਸ਼ਟਰਪਤੀ ਟਰੰਪ ‘ਤੇ ਇਹ ਦੋਸ਼ ਲਗਾਇਆ ਕਿ ਉਨ੍ਹਾਂ ਨੇ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ। ਇਸ ਨੂੰ ਦਰੁਸਤ ਕਰਨ ਵਿਚ ਸਮਾਂ ਲੱਗੇਗਾ। ਏਲੇਜਾਂਦਰੋ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਰਾਸ਼ਟਰਪਤੀ ਜੋ ਬਿਡੇਨ, ਟਰੰਪ ਦੇ ਕਈ ਆਦੇਸ਼ਾਂ ਨੂੰ ਰੱਦ ਕਰ ਚੁੱਕੇ ਹਨ। ਉਨ੍ਹਾਂ ਮੁਸਲਿਮਾਂ ਦੀ ਯਾਤਰਾ ਅਤੇ ਗ੍ਰੀਨ ਕਾਰਡ ‘ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਐੱਚ-1ਬੀ ਵੀਜ਼ੇ ‘ਤੇ ਲੱਗੀ ਪਾਬੰਦੀ ਨੂੰ ਅਜੇ ਖ਼ਤਮ ਨਹੀਂ ਕੀਤਾ ਗਿਆ ਹੈ। ਇਸ ਵਾਰ ਜੇਕਰ ਬਿਡੇਨ ਕੋਈ ਆਦੇਸ਼ ਜਾਰੀ ਨਹੀਂ ਕਰਦੇ ਹਨ ਤਾਂ ਵੀ ਇਸ ਪਾਬੰਦੀ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋ ਜਾਵੇਗੀ।
ਭਾਰਤੀਆਂ ਲਈ ਅਹਿਮ ਹੈ ਐੱਚ-1ਬੀ ਵੀਜ਼ਾ
ਐੱਚ-1ਬੀ ਵੀਜ਼ੇ ਦੇ ਆਧਾਰ ‘ਤੇ ਅਮਰੀਕੀ ਕੰਪਨੀਆਂ ਉੱਚ ਸਿੱਖਿਅਤ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਹਨ। ਹਰ ਸਾਲ ਵੱਖ-ਵੱਖ ਸ਼੍ਰੇਣੀਆਂ ਵਿਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ ਅਤੇ ਭਾਰਤੀਆਂ ਲਈ ਅਹਿਮੀਅਤ ਰੱਖਦਾ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …