ਮੰਗਲਵਾਰ ਦਿਨ ਭਰ ਇਸ ਗੱਲ ਦੀ ਚਰਚਾ ਰਹੀ ਕਿ ਟਰੰਪ ਦੀ ਧਮਕੀ ਦੇ ਛੇ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਆਪਣਾ ਫੈਸਲਾ ਬਦਲਦਿਆਂ ਕਿਹਾ ਕਿ ਕੁੱਝ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੇਵਾਂਗੇ। ਜਿਕਰਯੋਗ ਹੈ ਕਿ ਟਰੰਪ ਨੇ ਸ਼ਨੀਵਾਰ ਨੂੰ ਨਰਿੰਦਰ ਮੋਦੀ ਤੋਂ ਹਾਈਡ੍ਰਾਕਸੀਕਲੋਰੋਕਵੀਨ ਦਵਾਈ ਦੀ ਖੇਪ ਭੇਜਣ ਲਈ ਕਿਹਾ ਸੀ ਪਰ ਭਾਰਤ ਨੇ ਇਸ ਦਵਾਈ ਦੇ ਐਕਸਪੋਰਟ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਤਾਂ ਭਾਰਤ ਨੇ 6 ਘੰਟਿਆਂ ਦੇ ਅੰਦਰ ਹੀ ਫੈਸਲਾ ਬਦਲ ਲਿਆ ਤੇ ਕਿਹਾ ਕਿ ਲੋੜਵੰਦ ਦੇਸ਼ਾਂ ਨੂੰ ਇਹ ਦਵਾਈ ਪਹੁੰਚਾਈ ਜਾਵੇਗੀ। ਧਿਆਨ ਰਹੇ ਕਿ ਇਸ ਸਮੇਂ ਸੰਸਾਰ ਭਰ ਵਿਚ ਕਰੋਨਾ ਕਾਰਨ 90 ਹਜ਼ਾਰ ਤੋਂ ਵੱਧ ਤੇ ਅਮਰੀਕਾ ਵਿਚ 14 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
Check Also
ਭਾਰਤ-ਅਮਰੀਕਾ ਸਬੰਧ ਮੇਰੇ ਲਈ ‘ਬੇਹੱਦ ਨਿੱਜੀ’ : ਊਸ਼ਾ ਵੈਂਸ
ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦਿੱਤਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀ ਦੋਇਮ ਮਹਿਲਾ …