Breaking News
Home / ਦੁਨੀਆ / ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ‘ਤੇ ਕਬਜ਼ਾ ਕਰਕੇ ਮਨਾਏ ਜਸ਼ਨ

ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ‘ਤੇ ਕਬਜ਼ਾ ਕਰਕੇ ਮਨਾਏ ਜਸ਼ਨ

ਅਮਰੀਕੀ ਸੈਨਾ ਦੀ ਰਵਾਨਗੀ ਮੁਕੰਮਲ – ਤਾਲਿਬਾਨ ਵੱਲੋਂ ਲੋਕਾਂ ਨੂੰ ਕੰਮ ਉਤੇ ਪਰਤਣ ਦੀ ਅਪੀਲ
ਕਾਬੁਲ/ਬਿਊਰੋ ਨਿਊਜ਼ : ਅਮਰੀਕੀ ਸੈਨਾ ਦੀ ਅਫ਼ਗਾਨਿਸਤਾਨ ਵਿਚੋਂ ਮੁਕੰਮਲ ਰਵਾਨਗੀ ਤੋਂ ਕੁਝ ਘੰਟੇ ਬਾਅਦ ਤਾਲਿਬਾਨ ਜੇਤੂ ਅੰਦਾਜ਼ ‘ਚ ਕਾਬੁਲ ਹਵਾਈ ਅੱਡੇ ਦੇ ਅੰਦਰ ਦਾਖਲ ਹੋਇਆ। ਹਵਾਈ ਪੱਟੀ ਉਤੇ ਖੜ੍ਹੇ ਹੋ ਕੇ ਤਾਲਿਬਾਨ ਦੇ ਆਗੂਆਂ ਨੇ ਮੁਲਕ ਦੀ ਸੁਰੱਖਿਆ ਦਾ ਅਹਿਦ ਕੀਤਾ, ਜਲਦੀ ਹੀ ਹਵਾਈ ਅੱਡਾ ਖੋਲ੍ਹ ਦਿੱਤਾ ਤੇ ਸਾਬਕਾ ਵਿਰੋਧੀਆਂ ਨੂੰ ਆਮ ਮੁਆਫ਼ੀ ਦੇ ਦਿੱਤੀ। ਹਵਾਈ ਅੱਡੇ ਨੂੰ ਦੁਬਾਰਾ ਚਲਾਉਣਾ ਤਾਲਿਬਾਨ ਲਈ ਵੱਡੀ ਚੁਣੌਤੀ ਵਾਂਗ ਹੈ। ਇਸ ਤੋਂ ਇਲਾਵਾ ਤਿੰਨ ਕਰੋੜ 80 ਲੱਖ ਦੀ ਆਬਾਦੀ ਵਾਲਾ ਮੁਲਕ ਜੋ ਕਿ ਦੋ ਦਹਾਕਿਆਂ ਤੋਂ ਵਿਦੇਸ਼ੀ ਮਦਦ ਉਤੇ ਗੁਜ਼ਾਰਾ ਕਰ ਰਿਹਾ ਸੀ, ਉਸ ਨੂੰ ਚਲਾਉਣਾ ਵੀ ਹੁਣ ਤਾਲਿਬਾਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਤਾਲਿਬਾਨ ਦੇ ਚੋਟੀ ਦੇ ਅਧਿਕਾਰੀ ਹਿਕਮਾਤੁੱਲ੍ਹਾ ਵਸੀਕ ਨੇ ਕਿਹਾ ਕਿ ਅਫ਼ਗਾਨਿਤਾਨ ਹੁਣ ਆਜ਼ਾਦ ਹੈ। ਹਵਾਈ ਅੱਡੇ ਦੀ ਨਾਗਰਿਕ ਤੇ ਫ਼ੌਜੀ ਪੱਟੀ ਸਾਡੇ ਕਾਬੂ ਹੇਠ ਹੈ। ਉਮੀਦ ਹੈ ਕਿ ਜਲਦੀ ਅਸੀਂ ਆਪਣੀ ਕੈਬਨਿਟ ਦਾ ਐਲਾਨ ਕਰਾਂਗੇ। ਸਭ ਕੁਝ ਸ਼ਾਂਤ ਹੈ ਤੇ ਸਭ ਸੁਰੱਖਿਅਤ ਹੈ। ਵਸੀਕ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਕੰਮ ਉਤੇ ਪਰਤਣ ਤੇ ਨਾਲ ਹੀ ਦੁਹਰਾਇਆ ਕਿ ਆਮ ਮੁਆਫ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਤੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਤਾਲਿਬਾਨ ਅਧਿਕਾਰੀ ਨੇ ਕਿਹਾ ਕਿ ‘ਲੋਕਾਂ ਨੂੰ ਧੀਰਜ ਰੱਖਣਾ ਪਵੇਗਾ, ਹੌਲੀ-ਹੌਲੀ ਅਸੀਂ ਸਾਰਾ ਕੁਝ ਆਮ ਵਾਂਗ ਕਰ ਲਵਾਂਗੇ।’
ਜ਼ਿਕਰਯੋਗ ਹੈ ਕਿ ਹਵਾਈ ਅੱਡੇ ਉਤੇ ਕਈ ਦਿਨਾਂ ਤੋਂ ਅਫਰਾ-ਤਫਰੀ ਦਾ ਮਾਹੌਲ ਸੀ ਜਿਸ ਦੇ ਨਿਸ਼ਾਨ ਹਾਲੇ ਵੀ ਦੇਖੇ ਜਾ ਸਕਦੇ ਹਨ। ਹਵਾਈ ਅੱਡੇ ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਬਾਕੀ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਸੰਗਠਨ ਦੇ ਸੁਰੱਖਿਆ ਦਸਤਿਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁਲਕ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਸਾਵਧਾਨੀ ਵਰਤਣੀ ਪਵੇਗੀ। ਦੇਸ਼ ਨੇ ਪਹਿਲਾਂ ਹੀ ਕਈ ਸਾਲ ਜੰਗ ਤੇ ਘੁਸਪੈਠ ਝੱਲੀ ਹੈ ਤੇ ਲੋਕਾਂ ਕੋਲ ਹੋਰ ਸਹਿਣ ਕਰਨ ਦੀ ਤਾਕਤ ਨਹੀਂ ਹੈ। ਸਰਕਾਰੀ ਅਫ਼ਗਾਨ ਟੀਵੀ ‘ਤੇ ਇਕ ਇੰਟਰਵਿਊ ਵਿਚ ਤਾਲਿਬਾਨ ਨੇ ਹਵਾਈ ਅੱਡੇ ਨੂੰ ਚਾਲੂ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ। ਤਾਲਿਬਾਨ ਨੇ ਕਿਹਾ ਕਿ ਉਹ ਦੇਖ ਰਹੇ ਹਨ ਕਿ ਹਵਾਈ ਅੱਡੇ ਉਤੇ ਕਿਸ ਤਰ੍ਹਾਂ ਦੀ ਤਕਨੀਕੀ ਤੇ ਹੋਰ ਮਦਦ ਦੀ ਲੋੜ ਹੈ। ਲੋੜ ਪੈਣ ਉਤੇ ਉਹ ਕਤਰ ਜਾਂ ਤੁਰਕੀ ਤੋਂ ਮਦਦ ਲੈਣਗੇ।
ਅਮਰੀਕੀ ਫੌਜ ਦੀ ਵਾਪਸੀ
ਵਾਸ਼ਿੰਗਟਨ : ਅਮਰੀਕਾ ਦੇ ਆਖ਼ਰੀ ਪੰਜ ਫ਼ੌਜੀ ਟਰਾਂਸਪੋਰਟ ਜਹਾਜ਼ ਵੀ ਜਾ ਚੁੱਕੇ ਹਨ, ਪਰ ਅਜੇ ਵੀ 200 ਅਮਰੀਕੀ ਅਫ਼ਗਾਨਿਸਤਾਨ ਵਿਚ ਹਨ। ਇਸ ਤੋਂ ਇਲਾਵਾ ਹਜ਼ਾਰਾਂ ਅਫ਼ਗਾਨਾਂ ਨੂੰ ਵੀ ਉਹ ਪਿੱਛੇ ਛੱਡ ਗਏ ਹਨ ਜੋ ਮੁਲਕ ਛੱਡਣਾ ਚਾਹੁੰਦੇ ਸਨ। ਆਪਣੀ ਉੱਥੋਂ ਰਵਾਨਗੀ ਲਈ ਉਹ ਹੁਣ ਤਾਲਿਬਾਨ ਉਤੇ ਨਿਰਭਰ ਹੋਣਗੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਹ ਅਮਰੀਕੀਆਂ, ਅਫ਼ਗਾਨਾਂ ਤੇ ਹੋਰਾਂ ਨੂੰ ਕੱਢਣ ਲਈ ਉਹ ਯਤਨ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜਿਹੜੇ ਵੀ ਦੇਸ਼ ਛੱਡਣ ਦਾ ਬਦਲ ਚੁਣਨਗੇ, ਉਨ੍ਹਾਂ ਨੂੰ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਕਾਬੁਲ ਹਵਾਈ ਅੱਡਾ ਖੁੱਲ੍ਹਣ ਉਤੇ ਇਨ੍ਹਾਂ ਨੂੰ ਚਾਰਟਰ ਉਡਾਣ ਰਾਹੀਂ ਕੱਢਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੜਕੀ ਰਸਤੇ

 

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …