10.2 C
Toronto
Wednesday, April 29, 2026
spot_img
Homeਦੁਨੀਆਹਵਾ ਰਾਹੀਂ ਵੀ ਫੈਲਦਾ ਹੈ ਕਰੋਨਾ ਵਾਇਰਸ

ਹਵਾ ਰਾਹੀਂ ਵੀ ਫੈਲਦਾ ਹੈ ਕਰੋਨਾ ਵਾਇਰਸ

Image Courtesy :indianexpress

ਵਿਗਿਆਨੀਆਂ ਨੇ ਡਬਲਿਊਐਚਓ ਨੂੰ ਲਿਖਿਆ ਪੱਤਰ
ਨਿਊਯਾਰਕ/ਬਿਊਰੋ ਨਿਊਜ਼
32 ਮੁਲਕਾਂ ਦੇ 200 ਤੋਂ ਵੱਧ ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਕਰੋਨਾ ਵਾਇਰਸ ਹਵਾ ਰਾਹੀਂ ਫੈਲਦਾ ਹੈ, ਛੋਟੇ ਤੋਂ ਛੋਟੇ ਕਣ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਵਿਗਿਆਨੀਆਂ ਦਾ ਇਹ ਦਾਅਵਾ ਸੰਯੁਕਤ ਰਾਸ਼ਟਰ ਏਜੰਸੀ ਦੇ ਪਹਿਲਾਂ ਕੀਤੇ ਦਾਅਵਿਆਂ ਦਾ ਪੂਰੀ ਤਰ੍ਹਾਂ ਖੰਡਨ ਕਰਦਾ ਹੈ। ਡਬਲਿਊਐਚਓ ਨੇ ਕਿਹਾ ਸੀ ਕਿ ਕੋਵਿਡ-19 ਮੁੱਖ ਤੌਰ ‘ਤੇ ਵਾਇਰਸ ਨਾਲ ਪੀੜਤ ਵਿਅਕਤੀ ਵੱਲੋਂ ਖੰਘਣ ਤੇ ਛਿੱਕਣ ਨਾਲ ਫੈਲਦਾ ਹੈ। ਇਕ ਰਿਪੋਰਟ ਮੁਤਾਬਕ ਜਿਵੇਂ-ਜਿਵੇਂ ਲੋਕਾਂ ਨੇ ਬਾਰ, ਰੈਸਤਰਾਂ, ਦਫ਼ਤਰਾਂ, ਬਾਜ਼ਾਰਾਂ ਤੇ ਕੈਸੀਨੋ ਮੁੜ ਜਾਣਾ ਆਰੰਭਿਆ ਹੈ, ਇਨਫੈਕਸ਼ਨ ਦੇ ਕਲੱਸਟਰ ਆਲਮੀ ਪੱਧਰ ‘ਤੇ ਵੱਧ ਰਹੇ ਹਨ। ਇਹ ਰੁਝਾਨ ਦੱਸਦਾ ਹੈ ਕਿ ਵਾਇਰਸ ਬੰਦ ਥਾਵਾਂ ਵਿਚ ਟਿਕਿਆ ਰਹਿੰਦਾ ਹੈ ਤੇ ਨੇੜੇ ਆਉਣ ਵਾਲੇ ਨੂੰ ਜਕੜ ਲੈਂਦਾ ਹੈ। 239 ਵਿਗਿਆਨੀਆਂ ਨੇ ਸਿਹਤ ਸੰਗਠਨ ਨੂੰ ਆਪਣੀ ਪਹਿਲੀਆਂ ਸਿਫ਼ਾਰਿਸ਼ਾਂ ਵਿਚ ਸੋਧ ਕਰਨ ਦੀ ਬੇਨਤੀ ਕੀਤੀ ਹੈ। 29 ਜੂਨ ਨੂੰ ਡਬਲਿਊਐਚਓ ਨੇ ਸੋਧੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਸੀ ਕਿ ਹਵਾ ਰਾਹੀਂ ਵਾਇਰਸ ਉਦੋਂ ਹੀ ਫ਼ੈਲਦਾ ਹੈ ਜਦ ਕਿਸੇ ਮੈਡੀਕਲ ਪ੍ਰੋਸੀਜ਼ਰ ਮਗਰੋਂ ‘ਏਅਰੋਸੋਲਜ਼ ਜਾਂ 5 ਮਾਈਕ੍ਰੋਨ ਤੋਂ ਛੋਟੇ ਡਰੌਪਲੈੱਟ (ਤਰਲ ਬੂੰਦਾਂ) ਬਣਦੇ ਹਨ।’ ਜ਼ਿਕਰਯੋਗ ਹੈ ਕਿ ਮਾਸਕ ਪਹਿਨਣ, ਵਿੱਥ ਬਰਕਰਾਰ ਰੱਖਣ ਤੇ ਹੱਥ ਧੌਣ ਜਿਹੇ ਸਾਰੇ ਦਿਸ਼ਾ-ਨਿਰਦੇਸ਼ ਖੰਘਣ-ਛਿੱਕਣ ਨਾਲ ਵੱਡੀਆਂ ਤਰਲ ਬੂੰਦਾਂ ਦੇ ਕਿਸੇ ਹੋਰ ਦੇ ਸਰੀਰ ਵਿਚ ਦਾਖ਼ਲ ਹੋਣ ਨਾਲ ਜੁੜੇ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੰਦ ਥਾਵਾਂ ਵਿਚ ਵੀ ਮਾਸਕ ਦੀ ਲੋੜ ਪੈ ਸਕਦੀ ਹੈ, ਚਾਹੇ ਵਿਅਕਤੀ ਵਿੱਥ ਰੱਖ ਕੇ ਬੈਠੇ ਹੋਣ। ਹਾਲਾਂਕਿ ਡਬਲਿਊਐਚਓ ਦੇ ਮਾਹਿਰਾਂ ਨੂੰ ਵਿਗਿਆਨੀਆਂ ਦੇ ਦਾਅਵੇ ਬਹੁਤ ਠੋਸ ਨਹੀਂ ਜਾਪਦੇ।

RELATED ARTICLES
POPULAR POSTS