15.3 C
Toronto
Monday, August 24, 2026
spot_img
Homeਦੁਨੀਆਹੱਤਿਆ ਦੇ ਦੋਸ਼ਾਂ ਤਹਿਤ ਭਾਰਤੀ ਵਿਦਿਆਰਥੀ ਗ੍ਰਿਫਤਾਰ

ਹੱਤਿਆ ਦੇ ਦੋਸ਼ਾਂ ਤਹਿਤ ਭਾਰਤੀ ਵਿਦਿਆਰਥੀ ਗ੍ਰਿਫਤਾਰ

ਹੱਤਿਆ ਦੇ ਦੋਸ਼ਾਂ ਤਹਿਤ ਭਾਰਤੀ ਵਿਦਿਆਰਥੀ ਗ੍ਰਿਫਤਾਰਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਇੱਕ 20 ਸਾਲਾ ਭਾਰਤੀ ਵਿਦਿਆਰਥੀ ਨੂੰ ਐਰੀਜ਼ੋਨਾ ਯੂਨੀਵਰਸਿਟੀ ਦੇ ਨੇੜੇ ਇੱਕ ਅਪਾਰਟਮੈਂਟ ਵਿੱਚ ਆਪਣੀ 19 ਸਾਲਾ ਪ੍ਰੇਮਿਕਾ ਦੀ ਮੌਤ ਦੇ ਸਬੰਧ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਵਰੁਣ ਬਾਚਿਗਾਰੀ ‘ਤੇ ਜੂਲੀਸਾ ਰੂਬੀ ਸਲਾਜ਼ਾਰ ਨਾਮੀ ਕੁੜੀ ਦੀ ਹੱਤਿਆ ਦਾ ਇਲਜ਼ਾਮ ਹੈ।
ਜਾਂਚਕਰਤਾਵਾਂ ਨੇ ਕਿਹਾ ਕਿ ਬਾਚਿਗਾਰੀ ਨੇ ਸਲਾਜ਼ਾਰ ਦੇ ਫੋਨ ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕੀਤੀ। ਜਿਸ ਕਾਰਨ ਪਹਿਲੀ ਨਜ਼ਰੇ ਸ਼ੱਕ ਉਸ ਉਪਰ ਹੋਇਆ। ਪੁਲਿਸ ਅਨੁਸਾਰ ਟਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਹ ਹਿਊਸਟਨ ਲਈ ਇੱਕ ਉਡਾਣ ਵਿੱਚ ਸਵਾਰ ਹੋਇਆ ਸੀ। ਉਹ ਭਾਰਤ ਭੱਜ ਜਾਣ ਦੀ ਕੋਸ਼ਿਸ਼ ‘ਚ ਸੀ। ਮੀਡੀਆ ਰਿਪੋਰਟ ਅਨੁਸਾਰ ਬਾਚਿਗਾਰੀ ਐਰੀਜ਼ੋਨਾ ਯੂਨੀਵਰਸਿਟੀ ਵਿੱਚ ਵਪਾਰਕ ਵਿਸ਼ਲੇਸ਼ਣ ਦੀ ਪੜ੍ਹਾਈ ਕਰ ਰਿਹਾ ਸੀ ਪਰੰਤੂ ਉਸਦੀ ਕਿਸੇ ਨਾਲ ਹੋਈ ਲੜਾਈ ਤੋਂ ਬਾਅਦ ਉਸ ਨੂੰ ਯੁਨੀਵਰਸਿਟੀ ਵਿਚੋਂ ਕੱਢ ਦਿੱਤਾ ਸੀ। ਇਸ ਸਬੰਧ ‘ਚ ਮਈ ਵਿੱਚ ਪੀਮਾ ਕਾਉਂਟੀ ਅਦਾਲਤ ਵਿੱਚ ਉਸ ਵਿਰੁੱਧ ਇੱਕ ਵੱਖਰਾ ਮਾਮਲਾ ਦਾਇਰ ਕੀਤਾ ਗਿਆ ਸੀ।

 

RELATED ARTICLES
POPULAR POSTS