-19.3 C
Toronto
Friday, January 30, 2026
spot_img
Homeਦੁਨੀਆਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਹੁਣ ਬਣਨਗੇ ਡਬਲਿਊ ਐਚ ਓ ਦੇ ਕਾਰਜਕਾਰੀ...

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਹੁਣ ਬਣਨਗੇ ਡਬਲਿਊ ਐਚ ਓ ਦੇ ਕਾਰਜਕਾਰੀ ਚੇਅਰਮੈਨ

ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ 22 ਮਈ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਲਈ ਤਿਆਰੀ ਕਰ ਰਹੇ ਹਨ। ਹਰਸ਼ਵਰਧਨ ਕਰੋਨਾ ਵਾਇਰਸ ਵਿਰੁੱਧ ਦੇਸ਼ ਵਿਆਪੀ ਜੰਗ ਵਿਚ ਵੀ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ। ਹਰਸ਼ਵਰਧਨ ਜਾਪਾਨ ਦੇ ਡਾਕਟਰ ਹੀਰੋਕੀ ਨਕਾਟਾਨੀ ਦੀ ਥਾਂ ਲੈਣਗੇ, ਜੋ ਡਬਲਯੂਐਚਓ ਦੇ 34 ਮੈਂਬਰੀ ਬੋਰਡ ਦੇ ਮੌਜੂਦਾ ਚੇਅਰਮੈਨ ਹਨ। 194 ਦੇਸ਼ਾਂ ਦੀ ਵਰਲਡ ਹੈਲਥ ਅਸੈਂਬਲੀ ‘ਚ ਮੰਗਲਵਾਰ ਨੂੰ ਭਾਰਤ ਵੱਲੋਂ ਦਾਖਲ ਹਰਸ਼ਵਰਧਨ ਦੇ ਨਾਂ ਦੀ ਬਿਨਾ ਵਿਰੋਧ ਚੋਣ ਕੀਤੀ ਗਈ। ਇਸ ਤੋਂ ਪਹਿਲਾਂ ਡਬਲਿਊ ਐਚ ਓ ਦੇ ਸਾਊਥ-ਈਸਟ ਏਸ਼ੀਆ ਗਰੁੱਪ ਨੇ ਤਿੰਨ ਸਾਲ ਦੇ ਲਈ ਭਾਰਤ ਨੂੰ ਬੋਰਡ ਮੈਂਬਰ ‘ਚ ਸ਼ਾਮਲ ਕਰਨ ‘ਤੇ ਸਹਿਮਤੀ ਪ੍ਰਗਟਾਈ ਸੀ। ਅਧਿਕਾਰੀਆਂ ਅਨੁਸਾਰ 22 ਮਈ ਨੂੰ ਐਗਜੀਕਿਊਟਿਵ ਬੋਰਡ ਦੀ ਮੀਟਿੰਗ ਹੋਣੀ ਹੈ ਅਤੇ ਇਸ ‘ਚ ਹਰਸ਼ਵਰਧਨ ਦਾ ਚੁਣਿਆ ਜਾਣ ਤਹਿ ਹੈ ਜਦਕਿ ਇਹ ਅਹੁਦਾ ਭਾਰਤ ਕੋਲ ਇਕ ਸਾਲ ਤੱਕ ਰਹੇਗਾ।

RELATED ARTICLES
POPULAR POSTS