17.2 C
Toronto
Monday, August 24, 2026
spot_img
Homeਦੁਨੀਆਨਿਊਜਰਸੀ 'ਚ ਭਾਰਤੀ ਮੂਲ ਦੇ ਸੁਨਿਆਰੇ ਦੀ ਦੁਕਾਨ 'ਤੇ ਡਕੈਤੀ, 10 ਲੱਖ...

ਨਿਊਜਰਸੀ ‘ਚ ਭਾਰਤੀ ਮੂਲ ਦੇ ਸੁਨਿਆਰੇ ਦੀ ਦੁਕਾਨ ‘ਤੇ ਡਕੈਤੀ, 10 ਲੱਖ ਡਾਲਰ ਦੇ ਗਹਿਣੇ ਲੁੱਟੇ

ਨਿਊਜਰਸੀ ‘ਚ ਭਾਰਤੀ ਮੂਲ ਦੇ ਸੁਨਿਆਰੇ ਦੀ ਦੁਕਾਨ ‘ਤੇ ਡਕੈਤੀ, 10 ਲੱਖ ਡਾਲਰ ਦੇ ਗਹਿਣੇ ਲੁੱਟੇਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਨਕਾਬਪੋਸ਼ ਲੁਟੇਰਿਆਂ ਨੇ ਵੁੱਡਬਰਿਜ, ਨਿਊਜਰਸੀ ਵਿਖੇ ਇਕ ਭਾਰਤੀ ਮੂਲ ਦੇ ਸੁਨਿਆਰ ਦੀ ਗਹਿਣਿਆਂ ਦੀ ਦੁਕਾਨ ‘ਤੇ ਚਿੱਟੇ ਦਿਨ ਲੁੱਟਮਾਰ ਹੋਈ ਹੈ।
ਪੁਲਿਸ ਅਨੁਸਾਰ ਲੁਟੇਰੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਲਗਭਗ 10 ਲੱਖ ਡਾਲਰ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਕਾਲੇ ਕੱਪੜੇ ਪਹਿਨੇ ਚਾਰ ਲੁਟੇਰੇ ਵੁੱਡਬ੍ਰਿਜ ਵਿੱਚ 9 ਲੱਖਾ ਜਵੈਲਰਜ਼ ਵਿੱਚ ਦਾਖਲ ਹੋਏ, ਡਿਸਪਲੇਅ ਕੇਸਾਂ ਨੂੰ ਹਥੌੜਿਆਂ ਨਾਲ ਤੋੜਿਆ ਤੇ ਗਹਿਣੇ ਲੈ ਕੇ ਫਰਾਰ ਹੋ ਗਏ। 9 ਲੱਖਾ ਜਵੈਲਰਜ਼ ਦੇ ਸਹਿ-ਮਾਲਕ ਸੋਨੂੰ ਚੌਹਾਨ ਨੇ ਦਸਿਆ ਕਿ ਲੁਟੇਰਿਆਂ ਕੋਲ ਵੱਡੇ ਪਲਾਸਟਿਕ ਬੈਗ ਸਨ ਤੇ ਉਹ 30 ਜਾਂ 45 ਸਕਿੰਟਾਂ ਦੇ ਅੰਦਰ ਬੈਗ ਵਿਚ ਗਹਿਣੇ ਪਾ ਕੇ ਕਾਰ ਵਿਚ ਫਰਾਰ ਹੋ ਗਏ। ਸੀਸੀ ਟੀਵੀ ਫੁਟੇਜ ਵਿੱਚ ਲੁਟੇਰੇ ਇੱਕ ਚਾਂਦੀ ਰੰਗ ਦੀ ਕਾਰ ਵਿੱਚ ਆਉਂਦੇ ਵਿਖਾਈ ਦਿੰਦੇ ਹਨ ਤੇ ਸਟੋਰ ਦੇ ਬਾਹਰ ਕਾਰ ਖੜ੍ਹੀ ਕਰਕੇ ਜ਼ਬਰਦਸਤੀ ਅੰਦਰ ਦਾਖਲ ਹੋ ਜਾਂਦੇ ਹਨ। ਇਹ ਸਟੋਰ ਇੱਕ ਅਜਿਹੇ ਖੇਤਰ ਵਿੱਚ ਸਥਿਤ ਹੈ ਜਿੱਥੇ ਕਾਫੀ ਭਾਰਤੀ ਅਮਰੀਕੀ ਆਬਾਦੀ ਹੈ ਅਤੇ ਕਈ ਭਾਰਤੀਆਂ ਦੇ ਗਹਿਣਿਆਂ ਦੇ ਕਾਰੋਬਾਰ ਹਨ।
9 ਲੱਖਾ ਜਵੈਲਰਜ਼ ਦੀ ਸਹਿ-ਮਾਲਕ ਸੁਸ਼ਮਿਤਾ ਚੌਹਾਨ ਦੇ ਅਨੁਸਾਰ, ਇਸੇ ਤਰ੍ਹਾਂ ਦੀਆਂ ਘਟਨਾਵਾਂ ਨੇੜਲੇ ਸਟੋਰਾਂ ਵਿਚ ਵੀ ਵਾਪਰੀਆਂ ਹਨ। ਜਿਸ ਕਾਰਨ ਕਾਰੋਬਾਰੀ ਮਾਲਕਾਂ ਵਿੱਚ ਚਿੰਤਾ ਤੇ ਡਰ ਪਾਇਆ ਜਾ ਰਿਹਾ ਹੈ। ਇਸੇ ਗਲੀ ‘ਤੇ ਵਿਰਾਨੀ ਜਵੈਲਰਜ਼ ਨੂੰ ਪਿਛਲੇ ਸਾਲ ਜੂਨ ਵਿੱਚ ਲੁੱਟਿਆ ਗਿਆ ਸੀ। ਪਿਛਲੇ ਸਾਲ ਮਈ ਵਿੱਚ ਪਰਥ ਐਂਬੋਏ ਵਿੱਚ ਰੂਬੀਜ਼ ਜਵੈਲਰਜ਼ ਅਤੇ ਜਰਸੀ ਸਿਟੀ ਵਿੱਚ ਰੀਮਾ ਜਵੈਲਰਜ਼ ਅਤੇ ਪਾਪੂਲਰ ਲੰਡਨ ਜਵੈਲਰਜ਼ ਵਿੱਚ ਡਕੈਤੀਆਂ ਪਈਆਂ ਸਨ।

RELATED ARTICLES
POPULAR POSTS