10.6 C
Toronto
Monday, May 4, 2026
spot_img
Homeਦੁਨੀਆਕੈਲੀਫੋਰਨੀਆ ਵਿਚ ਚੋਣ ਜਿੱਤੀ ਭਾਰਤੀ ਮੂਲ ਦੀ ਡਾਕਟਰ ਪਟੇਲ ਨੇ ਵਿਧਾਇਕ ਵਜੋਂ...

ਕੈਲੀਫੋਰਨੀਆ ਵਿਚ ਚੋਣ ਜਿੱਤੀ ਭਾਰਤੀ ਮੂਲ ਦੀ ਡਾਕਟਰ ਪਟੇਲ ਨੇ ਵਿਧਾਇਕ ਵਜੋਂ ਸਹੁੰ ਚੁੱਕੀ

ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਕੈਲੀਫੋਰਨੀਆ ਦੇ 76ਵੇਂ ਅਸੰਬਲੀ ਡਿਸਟ੍ਰਿਕਟ ਤੋਂ ਚੋਣ ਜਿੱਤੀ ਡੈਮੋਕਰੈਟਿਕ ਆਗੂ ਭਾਰਤੀ ਮੂਲ ਦੀ ਡਾਕਟਰ ਦਰਸ਼ਨਾ ਆਰ ਪਟੇਲ ਨੇ ਸਟੇਟ ਅਸੰਬਲੀ ਮੈਂਬਰ ਵਜੋਂ ਸਹੁੰ ਚੁੱਕੀ। ਇਸ ਮੌਕੇ ਆਪਣੇ ਸੰਖੇਪ ਸੰਬੋਧਨ ਵਿਚ ਉਹਨਾਂ ਨੇ ਹਲਕੇ ਦੇ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈ ਉਹਨਾਂ ਦੀਆਂ ਉਮੀਦਾਂ ਉਪਰ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਉਹਨਾਂ ਕਿਹਾ ਕਿ ਹਲਕੇ ਦੇ ਵਸਨੀਕਾਂ ਨੇ ਮੈਨੂੰ ਸਟੇਟ ਅਸੰਬਲੀ ਵਿਚ 76ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਬਖਸ਼ਿਆ ਹੈ ਤੇ ਮੈ ਉਹਨਾਂ ਲਈ ਕੰਮ ਕਰਨ ਵਾਸਤੇ ਬਹੁਤ ਉਤਸਕ ਹਾਂ। ਮੈ ਇਸ ਜ਼ਿੰਮੇਵਾਰੀ ਨੂੰ ਬਹੁਤ ਹੀ ਗੰਭੀਰਤਾ ਤੇ ਸੁਹਿਰਦਤਾ ਨਾਲ ਨਿਭਾਵਾਂਗੀ। ਉਹਨਾਂ ਕਿਹਾ ਕਿ ਜਿਨ੍ਰਾਂ ਲੋਕਾਂ ਨੇ ਮੇਰੇ ਉਪਰ ਭਰੋਸਾ ਪ੍ਰਗਟਾਇਆ ਹੈ ਮੈ ਉਹਨਾਂ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਾਂਗਾ। ਪਟੇਲ ਨੇ ਰਿਪਬਲੀਕਨ ਉਮੀਦਵਾਰ ਕ੍ਰਿਸਟੀ ਬਰੂਸਲੇਨ ਨੂੰ 53% ਵੋਟਾਂ ਪ੍ਰਾਪਤ ਕਰਕੇ 14000 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਰਿਪਬਲੀਕਨ ਪ੍ਰਭਾਵ ਵਾਲੇ 76ਵੇਂ ਡਿਸਟ੍ਰਿਕਟ ਵਿਚ ਪਟੇਲ ਦੀ ਜਿੱਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਚੋਣ ਮੁਹਿੰਮ ਦੌਰਾਨ ਜਿਥੇ ਵਿਰੋਧੀ ਉਮੀਦਵਾਰ ਬਰੂਸਲੇਨ ਪਟੇਲ ਦੀ ਨਿੱਜੀ ਅਲੋਚਨਾ ਕਰਦੀ ਰਹੀ ਉਥੇ ਪਟੇਲ ਨੇ ਆਪਣੇ ਪ੍ਰਚਾਰ ਦੌਰਾਨ ਲੋਕਾਂ ਦੇ ਮੁੱਦਿਆਂ ਨੂੰ ਉਭਾਰਿਆ ਤੇ ਉਹਨਾਂ ਮੁੱਦਿਆਂ ਲਈ ਕੰਮ ਕਰਨ ਦਾ ਵਾਅਦਾ ਕੀਤਾ।

RELATED ARTICLES
POPULAR POSTS