9.6 C
Toronto
Saturday, November 8, 2025
spot_img
Homeਦੁਨੀਆਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਕਰਕੇ ਗੱਲਬਾਤ ਸ਼ੁਰੂ ਕਰਨ : ਡੋਨਾਲਡ ਟਰੰਪ

ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਕਰਕੇ ਗੱਲਬਾਤ ਸ਼ੁਰੂ ਕਰਨ : ਡੋਨਾਲਡ ਟਰੰਪ

ਜ਼ੇਲੈਂਸਕੀ ਨਾਲ ਮੀਟਿੰਗ ਉਪਰੰਤ ਟਰੰਪ ਨੇ ਕੀਤਾ ਐਲਾਨ
ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਰੂਸ ਤੇ ਯੁਕਰੇਨ ਵਿਚਾਲੇ ਤੁਰੰਤ ਜੰਗਬੰਦੀ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਖਿੱਤੇ ਵਿਚ ਪਾਗਲਪਣ ਖਤਮ ਹੋਣਾ ਚਾਹੀਦਾ ਹੈ। ਟਰੰਪ ਨੇ ਇਹ ਸੁਨੇਹਾ ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੈਂਸਕੀ ਨਾਲ ਪੈਰਿਸ ਵਿਚ ਹੋਈ ਮੀਟਿੰਗ ਤੋਂ ਬਾਅਦ ਟਰੁੱਥ ਸੋਸ਼ਲ ਉਪਰ ਸਾਂਝਾ ਕੀਤਾ ਹੈ। ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਐਲਾਨ ਕੀਤਾ ਸੀ ਕਿ ਚੋਣ ਜਿੱਤਣ ਉਪਰੰਤ ਉਹ ਰੂਸ ਤੇ ਯੂਕਰੇਨ ਵਿਚਾਲੇ ਜੰਗ ਖਤਮ ਕਰ ਦੇਣਗੇ ਹਾਲਾਂ ਕਿ ਅਜਿਹਾ ਕਰਨ ਲਈ ਉਹਨਾਂ ਨੇ ਕਿਸੇ ਢੰਗ ਤਰੀਕੇ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ। ਟਰੰਪ ਨੇ ਆਪਣੇ ਤਾਜ਼ਾ ਸੁਨੇਹੇ ਵਿਚ ਲਿਖਿਆ ਹੈ ਕਿ ‘ਜੇਲੈਂਸਕੀ ਤੇ ਰੂਸ ਇਕ ਸਮਝੌਤੇ ਤਹਿਤ ਪਾਗਲਪਣ ਬੰਦ ਕਰ ਦੇਣ ਤੇ ਤੁਰੰਤ ਜੰਗਬੰਦੀ ਲਾਗੂ ਕਰਕੇ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ।’ ਟਰੰਪ ਨੇ ਹੋਰ ਕਿਹਾ ਹੈ ਕਿ ਮੈਂ ਵਲਾਦੀਮੀਰ ਪੂਤਿਨ ਨੂੰ ਚੰਗੀ ਤਰਾਂ ਜਾਣਦਾ ਹਾਂ। ਉਸ ਲਈ ਇਹ ਸਮਾਂ ਹੁਣ ਕਾਰਵਾਈ ਕਰਨ ਦਾ ਹੈ। ਚੀਨ ਇਸ ਵਿਚ ਮੱਦਦ ਕਰ ਸਕਦਾ ਹੈ। ਵਿਸ਼ਵ ਇਸ ਸਮੇ ਦੀ ਉਡੀਕ ਕਰ ਰਿਹਾ ਹੈ। ਇਸ ਪੋਸਟ ਵਿਚ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਪਿਛਲੇ ਮਹੀਨੇ ਫੋਨ ਉਪਰ ਹੋਈ ਗੱਲਬਾਤ ਦਾ ਹਵਾਲਾ ਵੀ ਦਿੱਤਾ ਹੈ। ਹਾਲਾਂਕਿ ਉਸ ਸਮੇਂ ਰੂਸ ਨੇ ਅਜਿਹੀ ਕਿਸੇ ਗੱਲਬਾਤ ਤੋਂ ਇਨਕਾਰ ਕੀਤਾ ਸੀ। ਇਸੇ ਪੋਸਟ ਵਿਚ ਟਰੰਪ ਨੇ ਕਿਹਾ ਹੈ ਕਿ ਸੀਰੀਆ ਵਿਚ ਬਾਗੀ ਰਾਸ਼ਟਰਪਤੀ ਬਸ਼ਰ ਅਸਦ ਦਾ ਤਖਤਾ ਉਲਟਾਉਣ ਵਿਚ ਇਸ ਲਈ ਸਫਲ ਹੋਏ ਹਨ ਕਿਉਂਕਿ ਰੂਸ ਨੇ ਯੂਕਰੇਨ ਨਾਲ ਜੰਗ ਜਿੱਤਣ ਵੱਲ ਧਿਆਨ ਦੇਣ ਵਾਸਤੇ ਅਸਦ ਨੂੰ ਬਚਾਉਣ ਲਈ ਦਿਲਚਸਪੀ ਲੈਣੀ ਬੰਦ ਕਰ ਦਿੱਤੀ ਸੀ। ਟਰੰਪ ਨੇ ਪਿਛਲੇ ਮਹੀਨੇ ਦੇ ਅੰਤ ਵਿਚ ਜੰਗ ਖਤਮ ਕਰਨ ਲਈ ਇਕ ਵਿਸ਼ੇਸ਼ ਦੂਤ ਦੀ ਨਾਮਜ਼ਦਗੀ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਫਰਾਂਸ ਲਈ ਰਵਾਨਾ ਹੋਣ ਸਮੇ ‘ਮੀਟ ਦਾ ਪ੍ਰੈਸ’ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਸੀ ਕਿ ਜੇਕਰ ਉਹ ਕਰ ਸਕਿਆ ਤਾਂ ਜੰਗ ਖਤਮ ਕਰ ਦੇਵੇਗਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਬਾਕੀ ਦੇਸ਼ ਆਪਣਾ ਹਿੱਸਾ ਪਾਉਣ ਲਈ ਅੱਗੇ ਆਉਣਗੇ ਤਾਂ ਅਮਰੀਕਾ ਨਾਟੋ ਦਾ ਮੈਂਬਰ ਬਣਿਆ ਰਹੇਗਾ। ਉਹਨਾਂ ਕਿਹਾ ਬਾਕੀ ਦੇਸ਼ਾਂ ਨੂੰ ਆਪਣੀ ਰਹਿੰਦੀ ਅਦਾਇਗੀ ਕਰਨੀ ਪਵੇਗੀ। ਇਸ ਸਮੇ ਨਾਟੋ ਦੇ ਕੁਲ 32 ਮੈਂਬਰਾਂ ਵਿਚੋਂ 23 ਆਪਣੇ ਕੁਲ ਘਰੇਲੂ ਉਤਪਾਦਨ ਦਾ ਘੱਟੋ ਘੱਟ 2% ਗਠਜੋੜ ਦੇ ਰਖਿਆ ਖਰਚ ਵਿਚ ਯੋਗਦਾਨ ਪਾ ਰਹੇ ਹਨ।

RELATED ARTICLES
POPULAR POSTS