19.4 C
Toronto
Friday, September 19, 2025
spot_img
Homeਦੁਨੀਆਪਹਿਲੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸਿਡਨੀ 'ਚ ਵੀ...

ਪਹਿਲੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸਿਡਨੀ ‘ਚ ਵੀ ਕੀਤਾ ਯਾਦ

ਸਿਡਨੀ : ਪਹਿਲੇ ਸੰਸਾਰ ਯੁੱਧ ਵਿਚ ਭਾਰਤੀ ਸੈਨਿਕਾਂ ਵਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਦੀ ਯਾਦ ਵਿਚ ਸਿਡਨੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਹ 12 ਸੈਨਿਕਾਂ ਦਾ ਨਾਮ ਲਿਖ ਕੇ ਯਾਦਗਾਰ ਵੀ ਸਥਾਪਿਤ ਕੀਤੀ ਗਈ। ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਅਤੇ ਹੋਰਨਸਬੀ ਕੌਂਸਲ ਵਲੋਂ 100ਵੀਂ ਵਰ੍ਹੇ ਦੀ ਯਾਦ ਵਿਚ ਚੈਰੀਬਰੁੱਕ ਪਾਰਕ ਵਿਚ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਐਮ. ਪੀ. ਜੁਲੀਅਨ ਲੀਸਰ ਨੇ ਇਸ ਦਿਨ ਨੂੰ ਇਤਿਹਾਸਕ ਮੰਨਦੇ ਹੋਏ ਕਿਹਾ ਕਿ ਸੈਨਿਕ ਹਮੇਸ਼ਾ ਦੇਸ਼ ਲਈ ਗੌਰਵ ਦਾ ਪ੍ਰਤੀਕ ਹੁੰਦੇ ਹਨ। ਉਨ੍ਹਾਂ ਸੰਸਾਰ ਯੁੱਧ ਪਹਿਲੇ ਵਿਚ ਭਾਰਤੀ ਸੈਨਿਕਾਂ ਵਲੋਂ ਕੀਤੇ ਕਾਰਜ ਪ੍ਰਤੀ ਵੀ ਗੱਲ ਕੀਤੀ। ਇਥੇ ਗੌਰਤਲਬ ਹੈ ਕਿ ਸਿਡਨੀ ਤੋਂ ਪਹਿਲੇ ਸੰਸਾਰ ਯੁੱਧ ਵਿਚ ਲੜਨ ਵਾਲੇ ਬਹੁਤੇ ਭਾਰਤੀ ਪੰਜਾਬੀ ਸਨ। ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਵਲੋਂ ਯਾਦਗਾਰੀ ਜਗ੍ਹਾ ਬਣਾਉਣ ਲਈ ਸਾਰੇ ਪੰਜਾਬੀਆਂ ਨੇ ਬਹੁਤ ਧੰਨਵਾਦ ਕੀਤਾ। ਕੈਪਟਨ ਸਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਭਾਰਤੀ ਸੈਨਿਕਾਂ ਦਾ ਇਤਿਹਾਸ ਬਹੁਤ ਹੀ ਗੌਰਵਮਈ ਹੈ ਅਤੇ ਸੰਸਾਰ ਯੁੱਧ ਵਿਚ ਸੈਨਿਕਾਂ ਵਲੋਂ ਕੀਤੇ ਗਏ ਕੰਮ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ।

RELATED ARTICLES
POPULAR POSTS