-11 C
Toronto
Wednesday, January 21, 2026
spot_img
Homeਦੁਨੀਆਬਾਨ ਵੱਲੋਂ ਭਾਰਤ-ਪਾਕਿ ਮਸਲਾ ਸੁਲਝਾਉਣ ਦੀ ਪੇਸ਼ਕਸ਼

ਬਾਨ ਵੱਲੋਂ ਭਾਰਤ-ਪਾਕਿ ਮਸਲਾ ਸੁਲਝਾਉਣ ਦੀ ਪੇਸ਼ਕਸ਼

Portraitਦੋਵੇਂ ਮੁਲਕਾਂ ਦੇ ਰਾਜ਼ੀ ਹੋਣ ‘ਤੇ ਸੰਯੁਕਤ ਰਾਸ਼ਟਰ
ਦੇ ਸਕੱਤਰ ਜਨਰਲ ਕਰਨਗੇ ਕੋਈ ਪਹਿਲ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼
ਪਾਕਿਸਤਾਨ ਵੱਲੋਂ ਭਾਰਤ ਨਾਲ ਦੁਵੱਲੀ ਸ਼ਾਂਤੀ ਪ੍ਰਕਿਰਿਆ ਰੱਦ ਕਰਨ ਦੇ ਐਲਾਨ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਦੋਹਾਂ ਮੁਲਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਪਰ ਇਹ ਦੋਵੇਂ ਮੁਲਕਾਂ ‘ਤੇ ਨਿਰਭਰ ਹੈ ਕਿ ਉਹ ਪੇਸ਼ਕਸ਼ ਨੂੰ ਸਵੀਕਾਰ ਕਰਨ ਜਾਂ ਨਹੀਂ। ਬਾਨ ਦੇ ਤਰਜਮਾਨ ਸਟੀਫ਼ਨ ਦੁਜਾਰਿਕ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਜਦੋਂ ਵੀ ਮੈਂਬਰ ਮੁਲਕਾਂ ਵਿਚਕਾਰ ਕੋਈ ਵਿਵਾਦ, ਕੋਈ ਮਸਲਾ ਪੈਦਾ ਹੁੰਦਾ ਹੈ ਤਾਂ ਸਿਧਾਂਤਕ ਤੌਰ ‘ਤੇ ਸਕੱਤਰ ਜਨਰਲ ਵੱਲੋਂ ਸਹਾਇਤਾ ਦੀ ਪੇਸ਼ਕਸ਼ ਹੁੰਦੀ ਹੈ ਪਰ ਇਸ ‘ਤੇ ਦੋਵੇਂ ਧਿਰਾਂ ਨੂੰ ਰਾਜ਼ੀ ਹੋਣਾ ਪੈਂਦਾ ਹੈ ਅਤੇ ਮੰਗ ਕਰਨੀ ਪੈਂਦੀ ਹੈ।” ਦੁਜਾਰਿਕ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਸਵਾਲ ਪੁੱਛਿਆ ਗਿਆ ਸੀ ਕਿ ਸਕੱਤਰ ਜਨਰਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਵਾਰਤਾ ਵਿਚ ਫਿਰ ਅੜਿੱਕਾ ਪੈਣ ‘ਤੇ ਆਪਣੇ ਰਸੂਖ ਦੀ ਵਰਤੋਂ ਕਰਦਿਆਂ ਦੋਹਾਂ ਦੇ ਵਿਵਾਦ ਨੂੰ ਸੁਲਝਾਉਣ ਲਈ ਕੋਈ ਪੇਸ਼ਕਸ਼ ਕਰਨਗੇ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਉਸ ਸਮੇਂ ਤਲਖ਼ੀ ਆ ਗਈ ਜਦੋਂ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ 7 ਅਪਰੈਲ ਨੂੰ ਕਿਹਾ ਕਿ ਦੁਵੱਲੀ ਸ਼ਾਂਤੀ ਵਾਰਤਾ ਮੁਅੱਤਲ ਕੀਤੀ ਜਾਂਦੀ ਹੈ।

RELATED ARTICLES
POPULAR POSTS