ਡੋਨਾਲਡ ਟਰੰਪ ਅਮਰੀਕਾ ’ਚ 2024 ਦੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜ ਸਕਣਗੇ December 20, 2023 ਡੋਨਾਲਡ ਟਰੰਪ ਅਮਰੀਕਾ ’ਚ 2024 ਦੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜ ਸਕਣਗੇ ਕੋਲੋਰਾਡੋ ਅਦਾਲਤ ਨੇ ਟਰੰਪ ਨੂੰ ਆਯੋਗ ਐਲਾਨਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜ ਸਕਣਗੇ। ਕੋਲੋਰਾਡੋ ਅਦਾਲਤ ਨੇ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਲਈ ਆਯੋਗ ਐਲਾਨ ਦਿੱਤਾ ਹੈ। ਡੋਨਾਲਡ ਟਰੰਪ ਨੂੰ 6 ਜਨਵਰੀ 2021 ਨੂੰ ਹੋਈ ਯੂ.ਐਸ. ਕੈਪੀਟਲ ਹਿੰਸਾ (ਅਮਰੀਕੀ ਸੰਸਦ) ਦੇ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਉਧਰ ਦੂਜੇ ਪਾਸੇ ਟਰੰਪ ਦਾ ਕਹਿਣਾ ਹੈ ਕਿ ਅਦਾਲਤ ਦੇ ਇਸ ਫੈਸਲੇ ਵਿਚ ਰਾਸ਼ਟਰਪਤੀ ਜੋਅ ਬਾਈਡਨ ਦਾ ਹੱਥ ਹੈ ਅਤੇ ਉਹ ਇਸ ਫੈਸਲੇ ਨੂੰ ਬਦਲਣ ਲਈ ਅਮਰੀਕੀ ਸੁਪਰੀਮ ਕੋਰਟ ਦਾ ਰੁਖ ਕਰਨਗੇ। ਦੱਸਣਯੋਗ ਹੈ ਕਿ 2020 ਵਿਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਹਾਰ ਹੋਈ ਸੀ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਟਰੰਪ ਦੀ ਹਾਰ ਤੋਂ ਬਾਅਦ 6 ਜਨਵਰੀ 2021 ਨੂੰ ਉਨ੍ਹਾਂ ਦੇ ਸਮਰਥਕਾਂ ’ਤੇ ਸੰਸਦ ਵਿਚ ਦਾਖਲ ਹੋ ਕੇ ਹਿੰਸਾ ਕਰਨ ਦੇ ਆਰੋਪ ਲੱਗੇ ਸਨ। ਡੋਨਾਲਡ ਟਰੰਪ ਨੂੰ ਆਯੋਗ ਐਲਾਨਣ ਦਾ ਫੈਸਲਾ ਅਮਰੀਕੀ ਸੰਵਿਧਾਨ ਦੇ ਅਨੁਸਾਰ ਹੀ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਅਮਰੀਕੀ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਸੰਵਿਧਾਨ ਦੀ 14ਵੀਂ ਸੋਧ ਦੀ ਧਾਰਾ 3 ਦਾ ਇਸਤੇਮਾਲ ਕਰਕੇ ਰਾਸ਼ਟਰਪਤੀ ਅਹੁਦੇ ਦੇ ਕਿਸੇ ਉਮੀਦਵਾਰ ਨੂੰ ਆਯੋਗ ਠਹਿਰਾਇਆ ਗਿਆ ਹੋਵੇ। 2023-12-20 Parvasi Chandigarh Share Facebook Twitter Google + Stumbleupon LinkedIn Pinterest