28.2 C
Toronto
Wednesday, July 15, 2026
spot_img
Homeਦੁਨੀਆਨਵਾਜ਼ ਸ਼ਰੀਫ਼ ਨੂੰ ਹਾਈ ਕੋਰਟ ਨੇ ਦੋ ਕੇਸਾਂ ਵਿਚ ਬਰੀ ਕੀਤਾ

ਨਵਾਜ਼ ਸ਼ਰੀਫ਼ ਨੂੰ ਹਾਈ ਕੋਰਟ ਨੇ ਦੋ ਕੇਸਾਂ ਵਿਚ ਬਰੀ ਕੀਤਾ

ਇਨ੍ਹਾਂ ਦੋਵਾਂ ਕੇਸਾਂ ‘ਚ ਨਵਾਜ਼ ਸ਼ਰੀਫ ਨੂੰ ਦਿੱਤਾ ਗਿਆ ਸੀ ਭਗੌੜਾ ਕਰਾਰ
ਇਸਲਾਮਾਬਾਦ: ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਵਿਚ ਬਰੀ ਕਰ ਦਿੱਤਾ ਹੈ। ਐਵਨਫੀਲਡ ਸੰਪਤੀ ਤੇ ਅਲ-ਅਜ਼ੀਜ਼ੀਆ ਭ੍ਰਿਸ਼ਟਾਚਾਰ ਕੇਸਾਂ ਵਿਚ ਸ਼ਰੀਫ਼ ਨੂੰ 2018 ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਨਵਾਜ਼ ਨੇ ਸਜ਼ਾ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਦੇ ਬੈਂਚ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜੁਲਾਈ 2018 ਵਿਚ ਐਵਨਫੀਲਡ ਕੇਸ ਵਿਚ 10 ਸਾਲਾਂ ਦੀ ਸਜ਼ਾ ਹੋਈ ਸੀ। ਉਨ੍ਹਾਂ ‘ਤੇ ਲੰਡਨ ਵਿਚ ਆਮਦਨੀ ਤੋਂ ਵੱਧ ਸੰਪਤੀ ਬਣਾਉਣ ਦਾ ਦੋਸ਼ ਸੀ। ਜਦਕਿ ਦਸੰਬਰ 2018 ਵਿਚ ਸ਼ਰੀਫ਼ ਨੂੰ ਅਲ-ਅਜ਼ੀਜ਼ੀਆ ਸਟੀਲ ਮਿੱਲ ਕੇਸ ਵਿਚ ਸੱਤ ਸਾਲਾਂ ਦੀ ਸਜ਼ਾ ਹੋਈ ਸੀ। ਇਹ ਕੇਸ ਕੌਮੀ ਜਵਾਬਦੇਹੀ ਬਿਊਰੋ ਵੱਲੋਂ ਦਾਖਲ ਕੀਤੇ ਗਏ ਸਨ। ਸ਼ਰੀਫ ਨੇ ਦੋਵਾਂ ਸਜ਼ਾਵਾਂ ਨੂੰ ਚੁਣੌਤੀ ਦਿੱਤੀ ਸੀ। ਨਵਾਜ਼ 2019 ਵਿਚ ਇਲਾਜ ਲਈ ਲੰਡਨ ਚਲੇ ਗਏ ਸਨ ਤੇ ਵਾਪਸ ਨਹੀਂ ਆਏ। ਉਨ੍ਹਾਂ ਨੂੰ 2020 ਵਿਚ ਦੋਵਾਂ ਕੇਸਾਂ ‘ਚ ਭਗੌੜਾ ਕਰਾਰ ਦਿੱਤਾ ਗਿਆ ਸੀ।

 

RELATED ARTICLES
POPULAR POSTS