Breaking News
Home / ਦੁਨੀਆ / ਭਾਰਤੀ ਫੌਜ ਨੇ ਪਾਕਿ ਦੀਆਂ ਸੱਤ ਚੌਕੀਆਂ ਕੀਤੀਆਂ ਤਬਾਹ

ਭਾਰਤੀ ਫੌਜ ਨੇ ਪਾਕਿ ਦੀਆਂ ਸੱਤ ਚੌਕੀਆਂ ਕੀਤੀਆਂ ਤਬਾਹ

ਪਾਕਿ ਵਾਲੇ ਪਾਸੇ ਭਾਰੀ ਨੁਕਸਾਨ ਹੋਣ ਦਾ ਦਾਅਵਾ
ਜੰਮੂ/ਬਿਊਰੋ ਨਿਊਜ਼ : ਪਾਕਿਸਤਾਨ ਦੀ ਫੌਜ ਵੱਲੋਂ ਸਰਹੱਦ ਪਾਰ ਤੋਂ ਕੀਤੀ ਗੋਲਾਬਾਰੀ ਦੇ ਜਵਾਬ ਵਿੱਚ ਭਾਰਤੀ ਸੈਨਾ ਵੱਲੋਂ ਕੀਤੀ ਜ਼ਬਰਦਸਤ ਕਾਰਵਾਈ ਵਿੱਚ ਪਾਕਿਸਤਾਨ ਦੀਆਂ ਕੰਟਰੋਲ ਰੇਖਾ ਦੇ ਨਾਲ ਪੈਂਦੀਆਂ ਸੱਤ ਚੌਕੀਆਂ ਤਬਾਹ ਹੋ ਗਈਆਂ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ ਇਸ ਕਾਰਵਾਈ ਵਿੱਚ ਕਈ ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਸੋਮਵਾਰ ਨੂੰ ਪਾਕਿਸਤਾਨ ਵੱਲੋਂ ਪੁਣਛ ਖੇਤਰ ਵਿੱਚ ਬਿਨਾ ਭੜਕਾਹਟ ਕੀਤੀ ਕਾਰਵਾਈ ਵਿੱਚ ਭਾਰਤ ਵਾਲੇ ਪਾਸੇ ਸੀਮਾ ਸੁਰੱਖਿਆ ਬਲ ਦਾ ਇੱਕ ਇੰਸਪੈਕਟਰ, ਇੱਕ ਪੰਜ ਸਾਲ ਦੀ ਲੜਕੀ ਸਣੇ ਤਿੰਨ ਵਿਅਕਤੀ ਮਾਰੇ ਗਏ ਸਨ। ਇਨ੍ਹਾਂ ਤੋਂ ਇਲਾਵਾ 24 ਵਿਅਕਤੀ ਜ਼ਖ਼ਮੀ ਵੀ ਹੋਏ ਸਨ। ਭਾਰਤ ਨੇ ਪਾਕਿਸਤਾਨ ਦੀ ਇਸ ਕਾਰਵਾਈ ਦਾ ਢੁੱਕਵਾਂ ਜਵਾਬ ਦਿੱਤਾ ਹੈ।
ਸਰਕਾਰੀ ਅਧਿਕਾਰੀਆਂ ਅਨੁਸਾਰ ਪੁਣਛ ਜਿਲ੍ਹੇ ਅਤੇ ਨੌਸ਼ਹਿਰਾ ਸੈਕਟਰ ਵਿੱਚ ਕੰਟਰੋਲ ਰੇਖਾ ਉੱਤੇ ਦੋਵਾਂ ਪਾਸਿਆਂ ਤੋਂ ਭਾਰੀ ਗੋਲਾਬਾਰੀ ਹੋਈ। ਇਸ ਤੋਂ ਇਲਾਵਾ ਪਾਕਿਸਤਾਨੀ ਸੈਨਾ ਨੇ ਪੁਣਛ ਦੇ ਸ਼ਾਹਪੁਰ ਸਬ ਸੈਕਟਰ ਵਿੱਚ ਵੀ ਬਿਨਾ ਭੜਕਾਹਟ ਗੋਲਾਬਾਰੀ ਕੀਤੀ ਹੈ। ਭਾਰਤੀ ਸੈਨਾ ਵੱਲੋਂ ਕੀਤੀ ਜਵਾਬੀ ਗੋਲਾਬਾਰੀ ਦੇ ਵਿੱਚ ਕੰਟਰੋਲ ਰੇਖਾ ਨਾਲ ਪੈਂਦੇ ਇਲਾਕੇ ਰੱਖਚਕਰੀ ਵਿੱਚ ਪਕਿਸਤਾਨ ਦੀਆਂ ਸੱਤ ਚੌਕੀਆਂ ਤਬਾਹ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵਾਲੇ ਪਾਸੇ ਭਾਰੀ ਮਾਤਰਾ ਵਿੱਚ ਜਾਨੀ ਨੁਕਸਾਨ ਵੀ ਹੋਇਆ ਹੈ। ਪਾਕਿਸਤਾਨ ਭਾਰਤ ਵਾਲੇ ਪਾਸੇ ਪੁਣਛ ਖੇਤਰ ਦੇ ਵਿੱਚ ਗੋਲਾਬਾਰੀ ਵਿੱਚ ਭਾਰੀ ਅਸਲੇ ਦੀ ਵਰਤੋਂ ਸਮੇਤ ਸਿਵਲੀਅਨ ਇਲਾਕਿਆਂ ਵਿੱਚ 120 ਐੱਮਐੱਮ ਦੇ ਮੋਰਟਾਰ ਬੰਬ ਵਰ੍ਹਾਏ ਜਾ ਰਹੇ ਹਨ। ਭਾਰਤੀ ਅਧਿਕਾਰੀਆਂ ਨੇ ਸਥਿਤੀ ਨੂੰ ਦੇਖਦਿਆਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਲਈ ਕਿਹਾ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …