Breaking News
Home / ਦੁਨੀਆ / ਜਪਾਨ ਵਿਚ ਵੀ ਚੋਰਾਂ ਦਾ ਬੋਲਬਾਲਾ

ਜਪਾਨ ਵਿਚ ਵੀ ਚੋਰਾਂ ਦਾ ਬੋਲਬਾਲਾ

map_of_japanਤਿੰਨ ਘੰਟਿਆਂ ‘ਚ 1400 ਏਟੀਐਮਜ਼ ਵਿਚੋਂ 90 ਕਰੋੜ ਲੁੱਟੇઠ
ਟੋਕੀਓ/ਬਿਊਰੋ ਨਿਊਜ਼
ਜਾਪਾਨ ਵਿੱਚ ਠੱਗਾਂ ਨੇ ਤਿੰਨ ਘੰਟਿਆਂ ਵਿੱਚ 1400 ਬੈਂਕ ਏਟੀਐਮਜ਼ ਵਿੱਚੋਂ 90 ਕਰੋੜ ਰੁਪਏ ਗ਼ਾਇਬ ਕਰਕੇ ਠੱਗੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਠੱਗੀ ਤੋਂ ਜਾਪਾਨ ਦਾ ਪੁਲਿਸ ਮਹਿਕਮਾ ਵੀ ਪ੍ਰੇਸ਼ਾਨ ਹੈ। ਪੁਲਿਸ ਨੂੰ ਇਸ ਕੰਮ ਪਿੱਛੇ 100 ਵਿਅਕਤੀਆਂ ਦੇ ਗਰੋਹ ਉੱਤੇ ਸ਼ੱਕ ਹੈ। ਪੁਲਿਸ ਅਨੁਸਾਰ ਜਿਨ੍ਹਾਂ 1400 ਏਟੀਐਮਜ਼ ਨੂੰ ਨਿਸ਼ਾਨਾ ਬਣਾਇਆ ਹੈ, ਉਹ ਸਾਰੇ ਟੋਕੀਓ ਸ਼ਹਿਰ ਦੇ ਨੇੜੇ-ਤੇੜੇ ਦੇ ਹਨ।
ਬੈਂਕਾਂ ਅਨੁਸਾਰ ਜਿਨ੍ਹਾਂ ਏਟੀਐਮਜ਼ ਰਾਹੀਂ ਪੈਸੇ ਕੱਢੇ ਗਏ ਹਨ, ਉਹ ਸਾਰੇ ਦੱਖਣੀ ਅਫ਼ਰੀਕਾ ਦੇ ਇੱਕ ਬੈਂਕ ਨੇ ਜਾਰੀ ਕੀਤੇ ਹਨ। ਮੁੱਢਲੀ ਜਾਂਚ ਵਿੱਚ ਸਾਰੇ ਕਾਰਡ ਫ਼ਰਜ਼ੀ ਤਰੀਕੇ ਨਾਲ ਹਾਸਲ ਕੀਤੇ ਗਏ ਹਨ। ਪੁਲਿਸ ਨੂੰ ਇਸ ਪਿੱਛੇ ਕਿਸੇ ਕੌਮਾਂਤਰੀ ਗੈਂਗ ਦਾ ਹੱਥ ਹੋਣ ਦਾ ਵੀ ਸ਼ੱਕ ਹੈ। ਠੱਗਾਂ ਨੇ 15 ਮਈ ਨੂੰ ਸਵੇਰੇ 5 ਤੋਂ 8 ਵਜੇ ਦੇ ਵਿਚਕਾਰ ਇਸ ਠੱਗੀ ਨੂੰ ਅੰਜ਼ਾਮ ਦਿੱਤਾ ਸੀ।
ਇਸ ਕੰਮ ਲਈ ਠੱਗਾਂ ਨੇ 1600 ਕਾਰਡਾਂ ਦਾ ਇਸਤੇਮਾਲ ਕੀਤਾ। ਪੁਲਿਸ ਸਾਰੇ ਏਟੀਐਮਜ਼ ਦੇ ਸੀਸੀਟੀਵੀ ਦਾ ਰਿਕਾਰਡ ਚੈੱਕ ਕਰ ਰਹੀ ਹੈ। ਜਾਪਾਨ ਪੁਲਿਸ ਇਸ ਕੰਮ ਲਈ ਇੰਟਰਪੋਲ ਦੀ ਵੀ ਮਦਦ ਲੈ ਰਹੀ ਹੈ।

Check Also

ਐਸਟ੍ਰਾਜੇਨੇਕਾ ਦੁਨੀਆ ਭਰ ’ਚੋਂ ਆਪਣੀ ਕਰੋਨਾ ਵੈਕਸੀਨ ਵਾਪਸ ਲਵੇਗੀ

ਇਸੇ ਫਾਰਮੂਲੇ ਨਾਲ ਭਾਰਤ ਵਿਚ ਬਣੀ ਸੀ ਕੋਵੀਸ਼ੀਲਡ ਨਵੀਂ ਦਿੱਲੀ/ਬਿਊਰੋ ਨਿਊਜ਼ ਬਿ੍ਰਟੇਨ ਦੀ ਫਾਰਮਾ ਕੰਪਨੀ …