Breaking News
Home / ਦੁਨੀਆ / ਅਮਰੀਕਾ ‘ਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਸੀਈਓ ਬਣੀ ਸੀਮਾ ਨੰਦਾ

ਅਮਰੀਕਾ ‘ਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਸੀਈਓ ਬਣੀ ਸੀਮਾ ਨੰਦਾ

ਕਿਸੇ ਮੁੱਖ ਸਿਆਸੀ ਦਲ ‘ਚ ਅਹਿਮ ਜ਼ਿੰਮੇਵਾਰੀ ਲੈਣ ਵਾਲੀ ਪਹਿਲੀ ਭਾਰਤਵੰਸ਼ੀ
ਵਾਸ਼ਿੰਗਟਨ : ਅਮਰੀਕਾ ਵਿਚ ਭਾਰਤਵੰਸ਼ੀ ਸੀਮਾ ਨੰਦਾ ਨੇ ਦੇਸ਼ ਦੇ ਮੁੱਖ ਵਿਰੋਧੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਸੀਈਓ ਦਾ ਅਹੁਦਾ ਸਾਂਭ ਲਿਆ ਹੈ। ਕਨੈਕਿਟਕਟ ਵਿਚ ਪਲ਼ੀ ਸੀਮਾ ਅਮਰੀਕਾ ਦੇ ਕਿਸੇ ਪ੍ਰਮੱਖ ਸਿਆਸੀ ਦਲ ਦੀ ਸੀਈਓ ਬਣਨ ਵਾਲੀ ਪਹਿਲੀ ਭਾਰਤਵੰਸ਼ੀ ਹੈ। ਉਨ੍ਹਾਂ ਦੀ ਨਿਯੁਕਤੀ ਅਮਰੀਕੀ ਸਿਆਸਤ ਵਿਚ ਭਾਰਤੀਆਂ ਖ਼ਾਸ ਤੌਰ ‘ਤੇ ਔਰਤਾਂ ਦੀ ਵਧਦੀ ਹਿੱਸੇਦਾਰੀ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। ਇਸ ਨੂੰ ਅਮਰੀਕੀ ਸਿਆਸਤ ਵਿਚ ਭਾਰਤੀਆਂ ਦੇ ਵਧਦੇ ਪ੍ਰਭਾਵ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।ਸੀਮਾ ਨੇ ਲੰਘੀ 23 ਜੁਲਾਈ ਨੂੰ ਇਹ ਜ਼ਿੰਮੇਵਾਰੀ ਸੰਭਾਲ ਲਈ ਸੀ। ਉਹ ਅਮਰੀਕਾ ਦੇ ਮੁੱਖ ਵਿਰੋਧੀ ਦਲ ਦੀ ਪ੍ਰਭਾਵਸ਼ਾਲੀ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ (ਡੀਐੱਨਐੱਸ) ਦੇ ਰੋਜ਼ ਦੇ ਕੰਮ-ਕਾਜ ਦਾ ਸੰਚਾਲਨ ਕਰੇਗੀ। ਨਵੰਬਰ ਵਿਚ ਹੋਣ ਵਾਲੀਆਂ ਮਿਡ-ਟਰਮ ਚੋਣਾਂ ਵਿਚ ਪਾਰਟੀ ਦਾ ਪ੍ਰਦਰਸ਼ਨ ਉਨ੍ਹਾਂ ਦੀ ਪਹਿਲੀ ਪ੍ਰੀਖਿਆ ਹੋਵੇਗੀ। ਡੈਂਟਿਸਟ (ਦੰਦਾਂ ਦੇ ਡਾਕਟਰ) ਮਾਤਾ-ਪਿਤਾ ਦੀ ਔਲਾਦ ਸੀਮਾ ਨੇ ਆਪਣੀ ਪੜ੍ਹਾਈ ਬੋਸਟਨ ਕਾਲਜ ਲਾਅ ਸਕੂਲ ਤੇ ਬ੍ਰਾਊਨ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਸੀਮਾ ਦਾ ਕਹਿਣਾ ਹੈ ਕਿ ਸਾਨੂੰ ਦੇਸ਼ ਦੀ ਆਤਮਾ ਯਾਨੀ ਲੋਕਤੰਤਰ ਅਤੇ ਮੌਕਿਆਂ ਲਈ ਲੜਨਾ ਹੈ। ਦੇਸ਼ ਦੇ ਹਰ ਹਿੱਸੇ ਵਿਚ ਡੈਮੋਕ੍ਰੇਟਿਕ ਪਾਰਟੀ ਨੂੰ ਜਿਤਾਉਣ ਵਿਚ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਦੇਸ਼ ਦੀ ਗੱਡੀ ਨੂੰ ਮੁੜ ਪਟਰੀ ‘ਤੇ ਲਿਆਉਣ ਲਈ ਡੈਮੋਕ੍ਰੇਟਿਕ ਪਾਰਟੀ ਦਾ ਸੱਤਾ ਵਿਚ ਵਾਪਸ ਆਉਣਾ ਜ਼ਰੂਰੀ ਹੈ। ਸੀਮਾ ਇਸ ਤੋਂ ਪਹਿਲਾਂ ਨਿਆਂ ਵਿਭਾਗ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੀ ਹੈ। ਉਹ ਪਹਿਲਾਂ ਲੇਬਰ ਮੰਤਰੀ ਟਾਮ ਪੇਰਜ ਦੇ ਚੀਫ਼ ਆਫ਼ ਸਟਾਫ਼ ਦੇ ਤੌਰ ‘ਤੇ ਕੰਮ ਕਰ ਚੁੱਕੀ ਹੈ। ਆਪਣੀ ਜ਼ਿੰਮੇਵਾਰੀ ਨੂੰ ਲੈ ਕੇ ਮਾਣ ਪਾਉਣ ਵਾਲੀ ਸੀਮਾ ਨੇ ਕਿਹਾ ਕਿ ਇਸ ਪਾਰਟੀ ਦਾ ਸਹਿਯੋਗ ਕਰਨ ਦਾ ਮਤਲਬ ਬੱਚਿਆਂ ਦਾ ਭਵਿੱਖ ਬਣਾਉਣਾ ਹੈ। ਮੈਂ ਨੌਜਵਾਨਾਂ ਲਈ ਨਿਰਪੱਖ ਤੇ ਉੱਜਲ ਭਵਿੱਖ ਵਾਲਾ ਅਮਰੀਕਾ ਬਣਾਉਣ ਦਾ ਵਾਅਦਾ ਕਰਦੀ ਹਾਂ।

Check Also

ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਅਧਿਕਾਰਤ ਤੌਰ ’ਤੇ ਬਣੀ ਉਮੀਦਵਾਰ

ਰਾਸ਼ਟਰਪਤੀ ਚੋਣਾਂ ਲਈ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਕਮਲਾ ਵਾਸ਼ਿੰਗਟਨ/ਬਿਊਰੋ ਨਿਊਜ਼ : …