Breaking News
Home / ਦੁਨੀਆ / ਸੁੱਖੀ ਬਾਠ ਫਾਊਂਡੇਸ਼ਨ ਵਲੋਂ ਪੰਜਾਬ ਤੋਂ ਆਈਆਂ ਨਾਮਵਰ ਸ਼ਖਸੀਅਤਾਂ ਸਨਮਾਨਤ

ਸੁੱਖੀ ਬਾਠ ਫਾਊਂਡੇਸ਼ਨ ਵਲੋਂ ਪੰਜਾਬ ਤੋਂ ਆਈਆਂ ਨਾਮਵਰ ਸ਼ਖਸੀਅਤਾਂ ਸਨਮਾਨਤ

ਸਰ੍ਹੀ; ਪਿਛਲੇ ਸ਼ਨਿਚਰਵਾਰ ਨੂੰ ਪੰਜਾਬ ਭਵਨ ਸਰ੍ਹੀ ਵਿਚ ਇਕ ਸਮਾਗਮ ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਤੋਂ ਆਈਆਂ ਚਾਰ ਨਾਮਵਰ ਸ਼ਖਸੀਅਤਾਂ ਦਾ ਸਨਮਾਨ ਕਰਨ ਦੇ ਨਾਲ ਨਾਲ ਕਰਮਜੀਤ ਸਿੰਘ ਘੁੰਮਣ ਦੁਆਰਾ ਲਿਖੀ ਤੇ ਨਿਰਦੇਸ਼ਤ ਕੀਤੀ ਲਘੂ ਫਿਲਮ ‘ਸਟੁਡੈਂਟ’ ਦਿਖਾਈ ਗਈ। ਸਭ ਤੋਂ ਪਹਿਲਾਂ ਕਵਿੰਦਰ ਚਾਂਦ ਜੀ ਨੇ ਥੀਏਟਰ ਦੇ ਮਹਾਨ ਰੰਗ ਕਰਮੀ ਅਜਮੇਰ ਔਲਖ ਤੇ ਸ੍ਰੋਮਣੀ ਸਾਹਿਤਕਾਰ ਇਕਬਾਲ ਰਾਮਵੂਾਲੀਆ ਦੇ ਸਦੀਵੀ ਵਿਛੋੜਾ ਦੇ ਜਾਣ ਬਾਰੇ ਸਰੋਤਿਆਂ ਨੂੰ ਸੂਚਿਤ ਕੀਤਾ।
ਚਾਂਦ ਜੀ ਨੇ ਉਹਨਾਂ ਦੀ ਪੰਜਾਬੀ ਸਾਹਿਤ ਤੇ ਪੰਜਾਬੀ ਥੀਏਟਰ ਨੂੰ ਦੇਣ ਬਾਰੇ ਕੁਝ ਸ਼ਬਦ ਬੋਲੇ। ਫਿਰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।  ਫਿਰ ਅੰਗ੍ਰੇਜ਼ੀ ਤੇ ਪੰਜਾਬੀ ਫਿਲਮਾਂ ਦੇ ਨਾਮਵਰ ਅਦਾਕਾਰ ਬੀ.ਕੇ.ਐਸ. ਰਖੜਾ ਤੇ ਪ੍ਰੋ. ਅਵਤਾਰ ਸਿੰਘ ਵਿਰਦੀ ਨੇ ਲਘੂ ਫਿਲਮ ਬਾਰੇ ਸੰਖਪ ਜਾਣਕਾਰੀ ਦਿੱਤੀ। ਫਿਲਮ ਨੂੰ ਹਾਜ਼ਰੀਨ ਨੇ ਬਹੁਤ ਸਲਾਹਿਆ। ਇਹ ਫਿਲਮ ਕਨੇਡਾ ਵਿਚ ਪੜ੍ਹਾਈ ਦੇ ਆਧਾਰ ‘ਤੇ ਕਨੇਡਾ ਆਉਣ ਵਾਲੇ ਵਿਦਿਆਰਥਆਂ ਦੀ ਦਸ਼ਾ ਨੂੰ ਦਰਸਾਉਂਦੀ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਸੁਝਾਉਂਦੀ ਹੈ।
ਦੂਜੇ ਪੜਾਅ ਵਿਚ ਸਮਾਗਮ ਦੇ ਮੁਖ ਮਹਿਮਾਨ ਚੜ੍ਹਦੀ ਕਲਾ ਗਰੁੱਪ ਦੇ ਸੀ.ਈ.ਓ. ਸ. ਜਗਜੀਤ ਸਿੰਘ ਦਰਦੀ, ਵਿਸ਼ੇਸ਼ ਮਹਿਮਾਨ ਕੈਂਬਰਿਜ ਸਕੂਲਜ਼ ਦੇ ਚੇਅਰਮੈਨ ਤੇ ਦੇਸ਼ ਭਗਤ ਫਾਊਂਡੇਸ਼ਨ ਅਫ ਇਸਟੀਚਿਊਸਨਜ਼ ਦੇ ਡਾਰਾਇਕਟਰ ਸ. ਦਵਿੰਦਰਪਾਲ ਦਿੰਘ ਮੋਗਾ, ਨਰਸਿੰਗ ਵਿਦਿਅਕ ਅਦਾਰਾ ਪਟਿਆਲਾ ਦੇ ਸੰਸਥਾਪਕ ਤੇ ਨਾਮਵਰ ਸ਼ਾਇਰ ਡਾ. ਚਰਨਜੀਤ ਉਡਾਰੀ, ਸੁੱਚੀ ਗਾਇਕੀ ਨੂੰ ਸਮਰਪਤ ਉਘੇ ਗਾਇਕ ਸ੍ਰੀ ਕਲੇਰ ਕੰਠ ਅਤੇ ਸੁੱਖੀ ਬਾਠ ਜੀ ਨੂੰ ਪੰਜਾਬ ਭਵਨ ਦੇ ਸੰਚਾਲਕ ਸ੍ਰੀ ਕਵਿੰਦਰ ਚਾਂਦ ਜੀ ਨੇ ਪ੍ਰਧਾਨਗੀ ਮੰਡਲ ਵਿਚ ਸਸ਼ੋਭਿਤ ਹੋਣ ਦਾ ਸੱਦਾ ਦਿੱਤਾ
ਸ. ਜਗਜੀਤ ਸਿੰਘ ਦਰਦੀ ਨੇ ਆਪਣੇ ਭਾਸ਼ਨ ਵਿਚ ਸੁਤੰਤ੍ਰਤਾ ਸੰਗ੍ਰਾਮ ਵਿਚ ਭਾਗ ਲੈਣ ਤੇ ਚੜ੍ਹਦੀ ਕਲਾ ਅਖਬਾਰ ਸ਼ੁਰੂ ਕਰਨ ਬਾਰੇ ਜਾਣਕਾਰੀ ਦੇਣ ਦੇ ਨਾਲ ਆਪਣੀਆਂ ਜੀਵਨ ਯਾਦਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਆਣੇ ਢੰਗ ਨਾਲ ਸਿੱਖੀ ਬਾਰੇ ਵੀ ਵਿਚਾਰ ਪਰਗਟ ਕੀਤੇ। ਡਾ. ਚਰਨਜੀਤ ਸਿੰਘ ਉਡਾਰੀ ਨੇ ਆਪਣੇ ਸਮਾਜਿਕ ਕੰਮਾਂ ਬਾਰੇ ਗੱਲ ਕੀਤੀ ਅਤੇ ਸਰੋਤਿਆਂ ਨੂੰ ਆਪਣੀ ਇਕ ਗ਼ਜ਼ਲ ਤੇ ਇਕ ਵਿਅੰਗਾਤਮਿਕ ਨਜ਼ਮ ਸੁਣਾਈ। ਕਲੇਰ ਕੰਠ ਨੇ ਇਕ ਫਰਮਾਇਸ਼ੀ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ। ਸ. ਦਵਿੰਦਰਪਾਲ ਸਿੰਘ ਨੇ ਦੇਸ਼ ਵਿਚ ਵਿਦਿਆ ਦੇ ਡਿਗਦੇ ਮਿਆਰ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਹਨਾਂ ਸੁੱਖੀ ਬਾਠ ਜੀ ਦਾ ਧੰਨਵਾਦ ਕਰਨ ਦੇ ਨਾਲ ਜਰਨੈਲ ਸਿੰਘ ਸੇਖਾ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਇਸ ਸਮਾਗਮ ਵਿਚ ਭਾਗ ਲੈਣ ਲਈ ਉਹਨਾਂ ਨੂੰ ਸੁਝਾ ਦਿੱਤਾ ਸੀ। ਦਵਿੰਦਰਪਾਲ ਸਿੰਘ ਨੇ ਸੁੱਖੀ ਬਾਠ ਨੂੰ ਆਪਣੀ ਅਗਲੀ ਫੇਰੀ ਦੌਰਾਨ ਮੋਗਾ ਆਉਣ ਲਈ ਨਿਮੰਤ੍ਰਤ ਕੀਤਾ ਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਜਦੋਂ ਉਹ ਮੋਗਾ ਆਉਣਗੇ ਤਾਂ ਜਿਹੜੇ ਲੋਕ ਭਲਾਈ ਦੀ ਲਹਿਰ ਉਹਨਾਂ ਚਲਾਈ ਹੈ, ਉਸ ਦਾ ਰੰਗ ਉਥੇ ਵੀ ਦੇਖ ਸਕਣਗੇ।
ਅਖੀਰ ਵਿਚ ਸੁੱਖੀ ਬਾਠ ਨੇ ਪੰਜਾਬ ਤੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਤੇ ਉਹਨਾਂ ਵਲੋਂ ਕੀਤੇ ਜਾ ਰਹੇ ਲੋਕ ਹਿੱਤੂ ਕੰਮਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਇਸ ਸਮਾਗਮ ਵਿਚ ਪੰਜਾਬ ਤੋਂ ਵਿਸ਼ਵ ਪੰਜਾਬੀ ਕਾਨਫਰੰਸ ਟੁਰਾਂਟੋ ਵਿਚ ਭਾਗ ਲੈਣ ਆਏ ਤੇ ਵੈਨਕੂਵਰ ਵਿਚ ਪੜਾਉ ਕਰਨ ਵਾਲੇ ਕੁਝ ਪ੍ਰੋਫੈਸਰਾਂ ਤੋਂ ਬਿਨਾਂ ਜਰਨੈਲ ਸਿੰਘ ਆਰਸਿਟ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਨਛੱਤਰ ਸਿੰਘ ਬਰਾੜ, ਇੰਦਰਜੀਤ ਧਾਮੀ, ਬੀ. ਕੇ.ਰਖਰਾ, ਕੇ. ਐਸ.ਘੁੰਮਣ, ਪ੍ਰੋ. ਅਵਤਾਰ ਸਿੰਘ ਵਿਰਦੀ, ਦਮਨਪ੍ਰੀਤ, ਚਰਨ ਵਿਰਦੀ, ਹਰਚੰਦ ਬਾਗੜੀ, ਮਨਜੀਤ ਵਿਰਦੀ ਜਿਹੀਆਂ ਵੈਨਕੂਰ ਦੀਆਂ ਨਾਮਵਰ ਸ਼ਖਸੀਅਤਾਂ ਵੀ ਸ਼ਾਮਲ ਸਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …