ਵਾਸ਼ਿੰਗਟਨ : ਕਰੀਬ 200 ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਸੰਜਮ, ਅਨੁਸ਼ਾਸਨ ਤੇ ਸਮਾਜਿਕ ਜਾਗਰੂਕਤਾ ਦਿਖਾਉਣ ਲਈ ਭਾਰਤੀ ਲੋਕਾਂ ਦੀ ਸ਼ਲਾਘਾ ਕੀਤੀ ਹੈ। ਇਨ੍ਹਾਂ ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਇੱਕਜੁੱਟਤਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਇਸ ਸੰਕਟ ਨਾਲ ਨਜਿੱਠਣ ਅਤੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਅਕਸਰ ਨਿੱਜੀ ਜੋਖਮ ਚੁੱਕ ਕੇ ਕੌਮਾਂਤਰੀ ਜਥੇਬੰਦੀਆਂ, ਸਰਕਾਰਾਂ ਅਤੇ ਨਿੱਜੀ ਜਨਤਕ ਤੇ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਕੰਮ ਕਰ ਰਹੇ ਲੋਕਾਂ ਨੂੰ ਸਲਾਮ ਕਰਦੇ ਹਨ।
ਸੁਨੇਹੇ ‘ਚ ਕਿਹਾ ਗਿਆ ਹੈ, ‘ਅਸੀਂ ਇਸ ਵਾਇਰਸ ਨਾਲ ਨਜਿੱਠਣ ਲਈ ਸਮੇਂ ਸਿਰ ਚੁੱਕੇ ਗਏ ਠੋਸ ਕਦਮਾਂ ਅਤੇ ਬੰਦ ਦੌਰਾਨ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਘਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਿਲ ਕੇ ਕੰਮ ਕਰ ਰਹੀ ਭਾਰਤ ਸਰਕਾਰ ਤੇ ਸੂਬਿਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ, ‘ਅਸੀਂ ਇਸ ਔਖੇ ਵੇਲੇ ਸੰਜਮ, ਹੌਸਲਾ, ਅਨੁਸ਼ਾਸਨ ਤੇ ਸਮਾਜਿਕ ਚੇਤਨਾ ਦਿਖਾਉਣ ਲਈ ਭਾਰਤ ਦੇ ਨਾਗਰਿਕਾਂ ਨੂੰ ਸਲਾਮ ਕਰਦੇ ਹਾਂ।’
ਉਨ੍ਹਾਂ ਕਿਹਾ, ‘ਅਸੀਂ ਸਾਰੇ ਭਰਾਵਾਂ ਤੇ ਭੈਣਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਔਖੇ ਸਮੇਂ ‘ਚ ਪ੍ਰਧਾਨ ਮੰਤਰੀ ਦੀ ਅਗਵਾਈ ਤੇ ਸਲਾਹ ਦਾ ਪਾਲਣ ਕਰਨ, ਭਰੋਸਾ ਕਾਇਮ ਰੱਖਣ ਤੇ ਮਜ਼ਬੂਤ ਬਣੇ ਰਹੋ। ਜਥੇਬੰਦੀਆਂ ਨੇ ਕਿਹਾ ਕਿ ਅਮਰੀਕਾ ‘ਚ ਉਹ ਸਾਰੇ ਤੇ ਸਾਰੀ ਦੁਨੀਆ ਇਸ ਸੰਕਟ ਨਾਲ ਜੂਝ ਰਹੀ ਹੈ ਅਤੇ ਇਸ ਮੁਸੀਬਤ ਤੋਂ ਬਾਹਰ ਆਉਣ ਲਈ ਇੱਕਜੁੱਟ ਹਨ ਤਾਂ ਜੋ ਬਿਹਤਰ ਭਵਿੱਖ ਸੁਰੱਖਿਅਤ ਰਹੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …