ਵਾਸ਼ਿੰਗਟਨ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਲਈ ਅੱਜ ਵਾਸ਼ਿੰਗਟਨ ਪਹੁੰਚੇ। ਏਅਰਪੋਰਟ ‘ਤੇ ਅਮਰੀਕੀ ਅਧਿਕਾਰੀਆਂ ਅਤੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਨਮਸਤੇ ਯੂਐਸਏ ਕਹਿ ਕੇ ਉਨ੍ਹਾਂ ਸਵਾਗਤ ਕੀਤਾ ਗਿਆ। ਏਅਰ ਪੋਰਟ ‘ਤੇ ਮੋਦੀ ਦੇ ਸਵਾਗਤ ਲਈ ਅਮਰੀਕੀ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਤੋਂ ਇਲਾਵਾ ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਪੂਰੇ ਰਸਤੇ ਵਿਚ ਭਾਰਤੀ ਮੂਲ ਕੇ ਲੋਕ ਤਿਰੰਗੇ ਲਈ ਖੜ੍ਹੇ ਦਿਖਾਈ ਦਿੱਤੇ ਅਤੇ ਮੋਦੀ-ਮੋਦੀ ਦੀ ਗੂੰਜ ਸੁਣਾਈ ਦਿੱਤੀ।