21.2 C
Toronto
Friday, September 11, 2026
spot_img
HomeਕੈਨੇਡਾFrontਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣਾ ਹੋਇਆ ਸੌਖਾ

ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣਾ ਹੋਇਆ ਸੌਖਾ

ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣਾ ਹੋਇਆ ਸੌਖਾ
ਏਅਰ ਇੰਡੀਆ ਵਲੋਂ ‘ਈਜ਼ੀ ਕਨੈਕਟ’ ਫਲਾਈਟ ਸੇਵਾ ਦੀ ਸ਼ੁਰੂਆਤ
ਚੰਡੀਗੜ੍ਹ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਅੱਜ ਇਕ ਵੱਡੀ ਸੌਗਾਤ ਮਿਲੀ ਹੈ। ਏਅਰ ਇੰਡੀਆ ਵਲੋਂ ਆਪਣੀ ਨਵੀਂ ‘ਈਜ਼ੀ ਕਨੈਕਟ’ ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਅੱਜ ਮੰਗਲਵਾਰ ਸਵੇਰੇ 7 ਵਜੇ ਨਵੀਂ ਦਿੱਲੀ ਵਿਖੇ ਯੂਨੀਅਨ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਵਲੋਂ ਵਰਚੂਅਲ ਢੰਗ ਰਾਹੀਂ ਕੀਤਾ ਗਿਆ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਸਣੇ 27 ਦੇਸ਼ਾਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸਦੇ ਚੱਲਦਿਆਂ ਹੁਣ ਯਾਤਰੀਆਂ ਦਾ ਸਮਾਨ ਅੰਮਿ੍ਰਤਸਰ ਤੋਂ ਹੀ ਸਿੱਧਾ ਅੰਤਿਮ ਪੜਾਅ ਲਈ ਬੁੱਕ ਹੋ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਕੇ ਦੁਬਾਰਾ ਆਪਣਾ ਸਮਾਨ ਲੈਣ, ਚੈਕ-ਇਨ ਕਰਨ ਜਾਂ ਇਮੀਗਰੇਸ਼ਨ ਦੀਆਂ ਲੰਬੀਆਂ ਲਾਈਨਾਂ ਵਿਚ ਲੱਗਣ ਦੀ ਲੋੜ ਨਹੀਂ ਪਵੇਗੀ। ਇਹ ਸੇਵਾ ਅੱਜ 28 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਇਸ ਨਵੀਂ ਸੇਵਾ ਨਾਲ ਪੰਜਾਬ ਦੇ ਯਾਤਰੀਆਂ ਦਾ ਸਮਾਂ ਬਚੇਗਾ ਅਤੇ ਅੰਤਰਰਾਸ਼ਟਰੀ ਕੁਨੈਕਟਿਵਟੀ ਵੀ ਬਿਹਤਰ ਰਹੇਗੀ।

RELATED ARTICLES
POPULAR POSTS