Breaking News
Home / ਪੰਜਾਬ / ਜੋਸ਼ : ਬੀਟਿੰਗ ਰਿਟ੍ਰੀਟ ਸੈਰੇਮਨੀ ਰੱਦ ਹੋਣ ਤੋਂ ਬਾਅਦ ਨਿਰਾਸ਼ ਨਹੀਂ ਹੋਏ ਲੋਕ, ਰਾਤ ਤੱਕ ਉਥੇ ਹੀ ਖੜ੍ਹੇ ਰਹੇ

ਜੋਸ਼ : ਬੀਟਿੰਗ ਰਿਟ੍ਰੀਟ ਸੈਰੇਮਨੀ ਰੱਦ ਹੋਣ ਤੋਂ ਬਾਅਦ ਨਿਰਾਸ਼ ਨਹੀਂ ਹੋਏ ਲੋਕ, ਰਾਤ ਤੱਕ ਉਥੇ ਹੀ ਖੜ੍ਹੇ ਰਹੇ

ਸੱਠ ਸਾਲ ‘ਚ ਛੇ ਵਾਰ ਰੱਦ ਰੋਈ ਰਿਟ੍ਰੀਟ ਸੈਰੇਮਨੀ
ਜਲੰਧਰ : ਦੇਸ਼ ਦੇ ਜਾਂਬਾਜ ਵੀਰ ਸਪੂਤ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਵਾਘਾ-ਅਟਾਰੀ ਬਾਰਡਰ ‘ਤੇ ਭਾਰਤ ਨੂੰ ਸੌਂਪਣ ਨੂੰ ਲੈ ਕੇ ਪਾਕਿਸਤਾਨ ਸ਼ੁੱਕਰਵਾਰ ਨੂੰ ਦਿਨ ਭਰ ਡਰਾਮਾ ਕਰਦਾ ਰਿਹਾ। ਵਾਰ-ਵਾਰ ਅਭਿਨੰਦਨ ਨੂੰ ਸੌਂਪਣ ਦਾ ਸਮਾਂ ਬਦਲਣ ਦੇ ਕਾਰਨ ਭਾਰਤ ਨੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਬੀਟਿੰਗ ਰਿਟ੍ਰੀਟ ਸੈਰੇਮਨੀ ਨੂੰ ਦੁਪਹਿਰ ਦੋ ਵਜੇ ਸ਼ੁੱਕਰਵਾਰ ਦੇ ਲਈ ਰੱਦ ਕਰ ਦਿੱਤਾ। ਰਿਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਤੋਂ ਬਾਅਦ ਅੱਜ ਤੱਕ ਛੇ ਦਹਾਕਿਆਂ ‘ਚ ਇਹ ਛੇਵਾਂ ਮੌਕਾ ਸੀ ਜਦੋਂ ਇਸ ਨੂੰ ਰੱਦ ਕੀਤਾ ਗਿਆ। ਹਾਲਾਂਕਿ ਸ਼ਾਮ ਨੂੰ ਅਟਾਰੀ ‘ਚ ਫਲੈਗ ਸੈਰੇਮਨੀ ਹੋਈ। ਪਾਕਿਸਤਾਨ ਵੱਲੋਂ ਵਾਘਾ ‘ਚ ਰਿਟ੍ਰੀਟ ਸੈਰੇਮਨੀ ਵੀ ਹੋਈ। ਰਿਟ੍ਰੀਟ ਸੈਰੇਮਨੀ ਰੱਦ ਹੋਣ ਤੋਂ ਬਾਅਦ ਵੀ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਲੋਕਾਂ ਦੇ ਜੋਸ਼ ‘ਚ ਕੋਈ ਕਮੀ ਨਹੀਂ ਆਈ। ਉਹ ਨਿਰਾਸ਼ ਨਹੀਂ ਹੋਏ। ਸ਼ਾਮ ਤੱਕ ਉਥੇ ਹੀ ਖੜ੍ਹੇ ਰਹੇ ਅਤੇ ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਕੀਤਾ ਗਿਆ ਹਰ ਫੈਸਲਾ ਸਾਨੂੰ ਮਨਜ਼ੂਰ ਹੈ।
ਹਰ ਰੋਜ਼ 25 ਹਜ਼ਾਰ ਲੋਕ ਪਹੁੰਚਦੇ ਨੇ ਰਿਟ੍ਰੀਟ ਸੈਰੇਮਨੀ ਦੇਖਣ ਲਈ
ਅਟਾਰੀ ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ਦੇਖਣ ਦੇ ਲਈ ਲਗਭਗ 25 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਪ੍ਰਸ਼ਾਸਨ ਨੇ ਦੁਪਹਿਰ ‘ਚ ਕਿਹਾ ਕਿ ਜੇਕਰ ਪਾਕਿਸਤਾਨ ਸ਼ਾਮ ਨੂੰ ਵਿੰਗ ਕਮਾਂਡਰ ਅਭਿਨੰਦਨ ਨੂੰ ਇਸ ਰਸਤੇ ਰਾਹੀਂ ਭਾਰਤ ਨੂੰ ਸੌਂਪਦਾ ਹੈ ਤਾਂ ਉਸ ਵਕਤ ਦਰਸ਼ਕਾਂ ਦੀ ਭੀੜ ਹੋਵੇਗੀ। ਪ੍ਰਸ਼ਾਸਨ ਨੇ ਕਿਹਾ ਕਿ ਲੋਕਾਂ ਦੀ ਦੇਸ਼ ਭਗਤੀ ਭਾਵਨਾਵਾਂ ਚਰਮ ਸੀਮਾ ‘ਤੇ ਹੋਵੇਗੀ। ਅਜਿਹੇ ‘ਚ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਦੇ ਲਈ ਸ਼ੁੱਕਰਵਾਰ ਨੂੰ ਰਿਟ੍ਰੀਟ ਸੈਰੇਮਨੀ ਨੂੰ ਬੰਦ ਕਰ ਦਿੱਤਾ ਗਿਆ ਹੈ।

Check Also

ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …