Breaking News
Home / ਪੰਜਾਬ / ਲੰਬਾ ਇੰਤਜ਼ਾਰ : ਸੂਰਬੀਰ ਦੀ ਇਕ ਝਲਕ ਦੇ ਲਈ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਗਏ ਲੋਕ

ਲੰਬਾ ਇੰਤਜ਼ਾਰ : ਸੂਰਬੀਰ ਦੀ ਇਕ ਝਲਕ ਦੇ ਲਈ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਗਏ ਲੋਕ

ਭਾਰਤ ‘ਚ ਫਲੈਗ ਸੈਰੇਮਨੀ ਹੋਈ, ਪਾਕਿ ਵੱਲੋਂ ਕੀਤੀ ਗਈ ਰਿਟ੍ਰੀਟ ਸੈਰੇਮਨੀ
1959 ‘ਚ ਸ਼ੁਰੂ ਹੋਈ ਸੀ 156 ਸੈਕਿੰਡ ਦੀ ਰਿਟ੍ਰੀਟ ਸੈਰੇਮਨੀ
ਬੀਟਿੰਗ ਰਿਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਸਾਲ 1959 ‘ਚ ਹੋਈ ਸੀ। ਇਹ ਹਰ ਰੋਜ਼ ਸਾਮ ਨੂੰ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਝੰਡੇ ਉਤਾਰਨ ਦਾ ਮੌਕਾ ਹੁੰਦਾ ਹੈ। ਇਸ ‘ਚ ਭਾਰਤ ਵਾਲੇ ਪਾਸੇ ਤੋਂ ਬੀ ਐਸ ਐਫ ਦੇ ਜਵਾਨ ਅਤੇ ਪਾਕਿਸਤਾਨ ਵੱਲੋਂ ਪਾਕਿ ਰੇਂਜਰਜ਼ ਸ਼ਾਮਿਲ ਹੁੰਦੇ ਹਨ। ਰਿਟ੍ਰੀਟ ਸੈਰੇਮਨੀ 156 ਸੈਕਿੰਡ ਦੀ ਹੁੰਦੀ ਹੈ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਗੇਟ ਫਿਰ ਬੰਦ ਕਰ ਦਿੱਤੇ ਜਾਂਦੇ ਹਨ।
ਕਦੋਂ-ਕਦੋਂ ਬੰਦ ਹੋਈ ਰਿਟ੍ਰੀਟ ਸੈਰੇਮਨੀ
1965 ‘ਚ ਭਾਰਤ-ਪਾਕਿ ਦਰਮਿਆਨ ਜੰਗ ਦੇ ਦੌਰਾਨ ਰਿਟ੍ਰੀਟ ਸੈਰੇਮਨੀ ਪਹਿਲੀ ਵਾਰ ਬੰਦ ਕੀਤੀ ਗਈ।
1971 ‘ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਿਰ ਜੰਗ ਹੋਈ। ਬੀਟਿੰਗ ਰਿਟ੍ਰੀਟ ਸੈਰੇਮਨੀ ਬੰਦ ਹੋ ਗਈ।
1999 ‘ਚ ਕਾਰਗਿਲ ਜੰਗ ਦੇ ਦੌਰਾਨ ਵੀ ਰਿਟ੍ਰੀਟ ਸੈਰੇਮਨੀ ਨੂੰ ਬੰਦ ਕੀਤਾ ਗਿਆ ਸੀ।
2014 ਦਸੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਬਾਘਾ ਬਾਰਡਰ ‘ਤੇ ਹੋਏ ਹਮਲੇ ਤੋਂ ਬਾਅਦ ਰਿਟ੍ਰੀਟ ਸੈਰੇਮਨੀ ਬੰਦ ਕੀਤੀ ਗਈ ਸੀ।
2016 ਸਤੰਬਰ ‘ਚ ਉੜੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ ਸਰਜੀਕਲ ਸਟ੍ਰਾਇਕ ਸਮੇਂ ਰਿਟ੍ਰੀਟ ਸੈਰੇਮਨੀ ਬੰਦ ਕੀਤੀ ਗਈ ਸੀ।
2019 ਮਾਰਚ ‘ਚ ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦੇ ਸਮੇਂ ਰਿਟ੍ਰੀਟ ਸੈਰੇਮਨੀ ਰੱਦ ਕੀਤੀ ਗਈ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …