-9.4 C
Toronto
Saturday, December 27, 2025
spot_img
Homeਪੰਜਾਬਪੰਜਾਬ 'ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਜ਼ਿਆਦਾ, ਤੰਬਾਕੂ ਪੀਣ 'ਚ ਹਰਿਆਣਾ...

ਪੰਜਾਬ ‘ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਜ਼ਿਆਦਾ, ਤੰਬਾਕੂ ਪੀਣ ‘ਚ ਹਰਿਆਣਾ ਮੋਹਰੀ

ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਨੇ ਪੰਜਾਬ ਤੇ ਹਰਿਆਣਾ ਦਾ ਕੀਤਾ ਸਰਵੇ
ਚੰਡੀਗੜ੍ਹ : ਪੀਜੀਆਈ ਦੇ ਕਮਿਊਨਿਟੀ ਮੈਡੀਸਿਨ ਡਿਪਾਰਟਮੈਂਟ ਦੇ ਸਕੂਲ ਆਫ਼ ਪਬਲਿਕ ਹੈਲਥ ਨੇ ਹਰਿਆਣਾ-ਪੰਜਾਬ ਦਾ ਸਰਵੇ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਰਾਜ ਦੇ ਵਿਅਕਤੀ ਜ਼ਿਆਦਾ ਸਿਹਤਮੰਦ ਹਨ। ਡਿਪਾਰਟਮੈਂਟ ਦੇ ਪ੍ਰੋਫੈਸਰ ਜੇ ਐਸ ਠਾਕੁਰ ਨੇ ਪਹਿਲਾਂ ਪੰਜਾਬ ਦੇ ਲੋਕਾਂ ਦਾ ਸਰਵੇ ਕੀਤਾ। ਇਸ ‘ਚ 18 ਤੋਂ 69 ਦੀ ਉਮਰ ਦੇ 5127 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਫਿਰ ਹਰਿਆਣਾ ਦਾ ਸਰਵੇ ਕੀਤਾ ਗਿਆ ਜਿਸ ‘ਚ 18 ਤੋਂ 69 ਸਾਲ ਦੀ ਉਮਰ ਦੇ 5250 ਵਿਅਕਤੀਆਂ ਨੂੰ ਸਵਾਲ ਪੁੱਛੇ ਗਏ। ਫਿਰ ਦੋਵੇਂ ਰਾਜਾਂ ਦੇ ਨਤੀਜਿਆਂ ਦੀ ਤੁਲਨਾ ਕੀਤੀ, ਜਿਸ ‘ਚ ਪਾਇਆ ਗਿਆ ਕਿ ਹਰਿਆਣਾ ਦੀ ਸਥਿਤੀ ਪੰਜਾਬ ਤੋਂ ਥੋੜ੍ਹੀ ਵਧੀਆ ਹੈ। ਰਿਪੋਰਟ ਦੇ ਅਨੁਸਾਰ ਹਰਿਆਣਾ ਦੇ ਲੋਕ ਸਰੀਰਕ ਤੌਰ ‘ਤੇ ਜ਼ਿਆਦਾ ਐਕਟਿਵ ਹਨ। ਪੰਜਾਬ ਦੇ ਮੁਕਾਬਲੇ ਹਰਿਆਣਾ ‘ਚ ਕੈਂਸਰ ਦੇ ਪ੍ਰਤੀ ਜਾਗਰੂਕਤਾ ਜ਼ਿਆਦਾ ਹੈ। ਹਾਲਾਂਕਿ ਕੁਝ ਸੰਕੇਤਾਂ ‘ਚ ਹਰਿਆਣਾ ਦੀ ਸਥਿਤੀ ਚੰਗੀ ਨਹੀਂ ਪਾਈ ਗਈ। ਡਾਇਬਟੀਜ਼ ਅਤੇ ਤੰਬਾਕੂ ਦਾ ਫੈਲਾਅ ਹਰਿਆਣਾ ‘ਚ ਜ਼ਿਆਦਾ ਹੈ।
ਜ਼ਿਆਦਾਭਾਰ ਵਾਲੇ ਹਰਿਆਣਾ ‘ਚ ਜ਼ਿਆਦਾ ਹਨ, ਜਦਕਿ ਮੋਟਾਪਾ ਅਤੇ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਪੰਜਾਬ ‘ਚ ਜ਼ਿਆਦਾ ਹੈ। ਸੰਤੁਲਿਤ ਖੁਰਾਕ ‘ਚ ਦੋਵੇਂ ਹੀ ਰਾਜਾਂ ਦੇ ਲੋਕ ਪਿਛੜੇ ਹੋੲੋ ਹਨ। ਪ੍ਰੋਫੈਸਰ ਠਾਕੁਰ ਦੱਸਦੇ ਹਨ ਕਿ ਚਾਹੇ ਹਰਿਆਣਾ ਦੀ ਸਥਿਤੀ ਵਧੀਆ ਹੋਵੇ ਪ੍ਰੰਤੂ ਦੋਵੇਂ ਹੀ ਰਾਜਾਂ ‘ਚ ਨਾਨ ਕਮਿਊਨੀਕੇਬਲ ਡਿਜੀਜ਼ (ਉਹ ਬਿਮਾਰੀਆਂ ਜੋ ਲਾਈਫ ਸਟਾਇਲ ਨਾਲ ਸਬੰਧਤ ਹੁੰਦੀਆਂ ਹਨ) ਦਾ ਖਤਰਾ ਜ਼ਿਆਦਾ ਹੈ। ਸਰਵੇ ਦੇ ਨਾਲ ਦੋਵੇਂ ਹੀ ਰਾਜਾਂ ਨੂੰ ਐਕਸ਼ਨ ਪਲਾਨ ਦਿੱਤਾ ਗਿਆ ਹੈ ਤਾਂ ਕਿ ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕਰਨ ‘ਚ ਮਦਦ ਮਿਲ ਸਕੇ।
ਕੀ ਕਹਿੰਦਾ ਹੈ ਸਰਵੇ
ਪੰਜਾਬ (%) ਹਰਿਆਣਾ (%)
18 ਸਾਲ ਤੋਂ ਉਪਰ ਸ਼ਰਾਬ ਪੀਣ ਵਾਲੇ 14.9 10.5
18 ਸਾਲ ਤੋਂ ਉਪਰ ਜ਼ਿਆਦਾ ਭਾਰ ਵਾਲੇ 28.6 35.2
18 ਸਾਲ ਤੋਂ ਉਪਰ ਲੋਕਾਂ ‘ਚ ਮੋਟਾਪਾ 12.8 9.5
18 ਸਾਲ ਤੋਂ ਉਪਰ ਲੋਕਾਂ ਦਾ ਵਧਿਆ ਬੀਪੀ 40.1 26.2
18 ਸਾਲ ਤੋਂ ਉਪਰ ਤੰਬਾਕੂ ਦਾ ਸੇਵਨ 7.2 23.5
ਰੋਜ਼ਾਨਾ 400 ਗ੍ਰਾਮ ਤੋਂ ਘੱਟ ਫਲ-ਸਬਜੀ ਦਾ 95.9 99.2
ਸੇਵਨ ਕਰਨ ਵਾਲੇ
30-49 ਸਾਲ ਉਮਰ ਦੀਆਂ ਔਰਤਾਂ ‘ਚ 4.4 7.1
ਸਰਵਾਈਕਲ ਕੈਂਸਰ ਦੀ ਜਾਂਚ
30 ਸਾਲ ਦੀ ਉਮਰ ਦੀਆਂ ਔਰਤਾਂ ‘ਚ 2.1 6.1
ਛਾਤੀ ਦੇ ਕੈਂਸਰ ਦੀ ਜਾਂਚ
ਹਰਿਆਣਾ ‘ਚ ਖੇਡਾਂ ਪ੍ਰਤੀ ਲੋਕਾਂ ‘ਚ ਜ਼ਿਆਦਾ ਉਤਸ਼ਾਹ ਹੈ, ਪੰਜਾਬ ਨਾਲੋਂ ਹਰਿਆਣਾ ਵਧੀਆ ਸਥਿਤੀ ‘ਚ ਹੈ। ਪ੍ਰੰਤੂ ਦੋਵੇਂ ਰਾਜਾਂ ‘ਚ ਨਾਨ ਕਮਿਊਨੀਕੇਬਲ ਬਿਮਾਰੀਆਂ ਦਾ ਰਿਸਕ ਫੈਕਟਰ ਜ਼ਿਆਦਾ ਹੈ। ਦੋਵੇਂ ਰਾਜਾਂ ਨੂੰ ਆਪਣਾ ਲਾਈਫ ਸਟਾਇਲ ਬਦਲਣ ਦੀ ਜ਼ਰੂਰਤ ਹੈ।

RELATED ARTICLES
POPULAR POSTS