ਚੰਡੀਗੜ੍ਹ : ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਕਰੀਬ ਡੇਢ ਏਕੜ ਵਿਚ ਸੋਹਣਾ ਇਲਾਕੇ ਦੀ ਇਕ ਝੀਲ ਨੇੜੇ ਬਣੇ ਇਸ ਫਾਰਮ ਹਾਊਸ ਨੂੰ ਬਣਾਉਣ ਲਈ ਦਲੇਰ ਮਹਿੰਦੀ ਵਲੋਂ ਇਜ਼ਾਜਤ ਨਹੀਂ ਲਈ ਗਈ ਸੀ। ਇਸਦੇ ਨਾਲ ਹੀ ਐਨ.ਜੀ.ਟੀ. ਦੇ ਆਦੇਸ਼ਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ, ਜਿਸਦੇ ਚੱਲਦਿਆਂ ਡੀਟੀਪੀ ਵਲੋਂ ਕਾਰਵਾਈ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 10 ਸਾਲ ਪਹਿਲਾਂ ਦਲੇਰ ਮਹਿੰਦੀ ਨੇ ਇਹ ਫਾਰਮ ਹਾਊਸ ਬਣਾਇਆ ਸੀ। ਇਸ ਨੂੰ ਲੈ ਕੇ ਐਨ.ਜੀ.ਟੀ. ਵਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੀ ਇਹ ਕਾਰਵਾਈ ਹੋਈ ਹੈ। ਦੱਸਣਯੋਗ ਹੈ ਕਿ ਦਲੇਰ ਮਹਿੰਦੀ ‘ਤੇ ਕਬੂਤਰਬਾਜ਼ੀ ਦਾ ਆਰੋਪ ਵੀ ਲੱਗਾ ਸੀ ਅਤੇ ਪਟਿਆਲਾ ਦੀ ਟਰਾਇਲ ਕੋਰਟ ਨੇ 19 ਸਾਲ ਪੁਰਾਣੇ ਮਾਮਲੇ ਵਿਚ ਉਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਵੀ ਸੁਣਾਈ ਸੀ। ਦਲੇਰ ਮਹਿੰਦੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿਚੋਂ ਰਿਹਾਅ ਹੋਏ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …