ਇਹ ਦੋਵੇਂ ਰਾਇਲ ਏਅਰ ਫੋਰਸ ਚੈਪਲਿਨ ਦੀ ਸ਼ਾਖਾ ਦਾ ਹਿੱਸਾ ਹੋਣਗੇ
ਲੰਡਨ : ਬ੍ਰਿਟਿਸ਼ ਫੌਜ ਵਿਚ ਪਹਿਲੀ ਵਾਰ ਇਕ ਮੁਸਲਿਮ ਅਤੇ ਸਿੱਖ ਧਾਰਮਿਕ ਸਲਾਹਕਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਰਾਇਲ ਏਅਰ ਫੋਰਸ ਚੈਪਲਿਨ ਦੀ ਸ਼ਾਖਾ ਦਾ ਹਿੱਸਾ ਹੋਣਗੇ। ਬ੍ਰਿਟਿਸ਼ ਰੱਖਿਆ ਮੰਤਰਾਲੇ ਦੇ ਇਸ ਸਬੰਧੀ ਐਲਾਨ ਕੀਤਾ। ਜਿੱਥੇ ਪੰਜਾਬ ਵਿਚ ਜਨਮੀ ਫਲਾਈਟ ਲੈਫਟੀਨੈਂਟ ਮਨਦੀਪ ਕੌਰ ਪਹਿਲੀ ਸਿੱਖ ਧਾਰਮਿਕ ਸਲਾਹਕਾਰ ਹੋਵੇਗੀ, ਉਥੇ ਕੀਨੀਆ ਵਿਚ ਜਨਮੇ ਫਲਾਈਟ ਲੈਫਟੀਨੈਂਟ ਅਲੀ ਉਮਰ ਪਹਿਲੇ ਮੁਸਲਿਮ ਧਾਰਮਿਕ ਸਲਾਹਕਾਰ ਹੋਣਗੇ। ਇਹ ਧਾਰਮਿਕ ਸਲਾਹਕਾਰ ਬਾਰੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਰੂਹਾਨੀ ਮੱਦਦ ਉਪਲਬਧ ਕਰਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਦੀ ਤਾਇਨਾਤੀ ਆਪਰੇਸ਼ਨ ਦੌਰਾਨ ਜਲ ਸੈਨਾ ਜਹਾਜ਼ਾਂ ਵਿਚ ਵੀ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ ਲੋੜ ਪੈਣ ‘ਤੇ ਇਹ ਧਾਰਮਿਕ ਸਲਾਹਕਾਰ ਸਰਹੱਦ ‘ਤੇ ਵੀ ਤਾਇਨਾਤ ਕੀਤੇ ਜਾ ਸਕਦੇ ਹਨ। ਮੰਤਰਾਲੇ ਨੇ ਇਨ੍ਹਾਂ ਦੀ ਨਿਯੁਕਤੀ ਹਥਿਆਰਬੰਦ ਫੌਜੀਆਂ ਵਿਚ ਵਿਭਿੰਨਤਾ ਅਤੇ ਸ਼ਮੂਲੀਅਤ ਵਧਾਉਣ ਦੇ ਉਦੇਸ਼ ਨਾਲ ਕੀਤੀ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਮਨਦੀਪ ਨੂੰ ਇੰਜੀਨੀਅਰਿੰਗ ਵਿਚ ਡਾਕਟਰੇਟ ਅਤੇ ਇਸ ਦਿਸ਼ਾ ਵਿਚ ਕੰਮ ਕਰਨ ਦੌਰਾਨ ਚੈਪਲਿਨ ਦਾ ਮੈਂਬਰ ਚੁਣਿਆ ਗਿਆ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …