Breaking News
Home / ਮੁੱਖ ਲੇਖ / ਬਾਬਾ ਜ਼ੋਰਾਵਰ ਸਿੰਘ ਤੇ ਬਾਬਾਫ਼ਤਹਿ ਸਿੰਘ ਦੀਸ਼ਹਾਦਤ’ਤੇ ਵਿਸ਼ੇਸ਼

ਬਾਬਾ ਜ਼ੋਰਾਵਰ ਸਿੰਘ ਤੇ ਬਾਬਾਫ਼ਤਹਿ ਸਿੰਘ ਦੀਸ਼ਹਾਦਤ’ਤੇ ਵਿਸ਼ੇਸ਼

ਨਿੱਕੀਆਂ ਜਿੰਦਾਂ ਦਾਵੱਡਾ ਸਾਕਾ
ਮਨਜੀਤ ਸਿੰਘ ਕਲਕੱਤਾ
ਕੁਰਬਾਨੀਆਂ ਤੇ ਸ਼ਹਾਦਤਾਂ ਦੇ ਮਾਣ-ਮੱਤੇ ਇਤਿਹਾਸਵਿਚ ਚਮਕੌਰ ਸਾਹਿਬਅਤੇ ਸਰਹਿੰਦ (ਫਤਿਹਗੜ੍ਹ ਸਾਹਿਬ) ਦੇ ਸ਼ਹੀਦੀ ਸਾਕੇ, ਇਕ ਨਿਵੇਕਲੀਪਛਾਣਰੱਖਦੇ ਹਨ। ਮਰਦ-ਅਗੰਮੜੇ ਦਸਮਪਾਤਸ਼ਾਹ ਦੇ ਚਾਰਸਾਹਿਬਜ਼ਾਦਿਆਂ ਦੀਛੋਟੀਉਮਰਵਿਚਸ਼ਹਾਦਤ, ਅਲੌਕਿਕ, ਅਗੰਮੀ, ਰੱਬੀਅਕੀਦਤਅਤੇ ਇਬਾਦਤਦੀਨਿਵੇਕਲੀ ਸਾਖੀ ਹੈ ਜੋ ਜਿਤਨੀਲਾਸਾਨੀ ਹੈ ਉਤਨੀ ਹੀ ਪੁਰ-ਦਰਦ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰਸਾਹਿਬਜ਼ਾਦਿਆਂ (ਨਿੱਕੀਆਂ ਜਿੰਦਾਂ) ਦੇ ਵੱਡੇ ਸਾਕੇ ਹਨ, ਜਿਸ ਕਾਰਨਇਨ੍ਹਾਂ ਨੂੰ ‘ਬਾਬਾ’ਹੋਣਦਾਸਨਮਾਨਹਾਸਲ ਹੈ। ਸੰਨ 1704 ਦਾਪੋਹਮਹੀਨੇ ਦਾ ਇਹ ਪੰਦਰ੍ਹਵਾੜਾਜਿਥੇ ਮੁਗਲ ਫ਼ੌਜਾਂ ਤੇ ਪਹਾੜੀਰਾਜਿਆਂ ਵਲੋਂ ਖਾਧੀਆਂ ਝੂਠੀਆਂ ਸੌਂਹਾਂ ਨੂੰ ਤੋੜਨ ਤੇ ਵਿਸ਼ਵਾਸਘਾਤਦਾਅਤਿਘ੍ਰਿਣਤਅਧਿਆਏ ਹੈ, ਉਥੇ ਦਸਮੇਸ਼ ਦੇ ਲਾਡਲੇ ਸਾਹਿਬਜ਼ਾਦਿਆਂ ਤੇ ਸਿੰਘਾਂ ਦੀਨਿਡਰਤਾ, ਦਲੇਰੀ, ਸੂਰਬੀਰਤਾਅਤੇ ਚੜ੍ਹਦੀਕਲਾਦੀਅਮਰਕਥਾਦਾਹਾਮੀਵੀ ਹੈ। ਪਾਤਸ਼ਾਹਦਾਸ੍ਰੀਅਨੰਦਪੁਰਸਾਹਿਬ ਤੋਂ ਕਿਲ੍ਹਾਛੱਡਣਾ, ਸਰਸਾਨਦੀਦਾਤੂਫ਼ਾਨੀਰੋਹ, ਗੁਰੂ ਦਸਮੇਸ਼ਦਾਪਰਿਵਾਰਵਿਛੋੜਾ, ਕੁਦਰਤਦਾਕਹਿਰ, ਲਿਸ਼ਕਦੀਆਂ ਬਿਜਲੀਆਂ, ਤੇਜ਼ ਬਰਫ਼ੀਲੀਆਂ ਹਵਾਵਾਂ ਜਿਵੇਂ ਇਕੱਠੇ ਹੋ ਕੇ ਪਰਮਪੁਰਖ ਦੇ ਦਾਸ ਦੇ ਰੱਬੀਇਸ਼ਕਦੀਪ੍ਰੀਖਿਆਲੈਣਲਈਉਤਾਰੂ ਸਨ, ਉਥੇ ਸਤਿਗੁਰੂ ਇਸ ਪ੍ਰਭੂ ਪ੍ਰੇਮਪ੍ਰੀਖਿਆਸਾਹਵੇਂ ਅਡੋਲਅਤੇ ਅਟੱਲਰਹੇ ਤੇ ਐਸੇ ਅਤਿ-ਭਿਆਨਕਹਾਲਾਤਵਿਚਵੀਖਾਲਸਾਈਚੜ੍ਹਦੀਕਲਾਬਰਕਰਾਰਰੱਖੀ। ਅੱਲਾਯਾਰ ਖਾਂ ‘ਜੋਗੀ’ ਦੇ ਸ਼ਬਦਾਂ ਵਿਚ :
ਇਨਸਾਫਕਰੇ ਜੀ ਮੇਂ ਜਮਾਨਾਂ ਤੋ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।
ਸਰਸਾਨਦੀ’ਤੇ ਵਿਛੜਨਉਪਰੰਤਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ ਗੰਗੂ ਬ੍ਰਾਹਮਣਆਪਣੇ ਪਿੰਡਖੇੜੀਲੈਜਾਂਦਾ ਹੈ ਤੇ ਚੰਦਮੋਹਰਾਂ ਤੇ ਗਹਿਣਿਆਂ ਦੀਖਾਤਰਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਆਪਣੇ ਘਰਠਹਿਰੇ ਹੋਣਦੀਖ਼ਬਰਮੋਰਿੰਡੇ ਥਾਣੇ ਆਪ ਜਾ ਦਿੰਦਾ ਹੈ। ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰਕਰ, ਹੱਥਕੜੀਆਂ ਲਾਸਰਹਿੰਦ ਦੇ ਠੰਢੇ ਬੁਰਜਵਿਚਕੈਦਕੀਤਾਜਾਂਦਾ ਹੈ, ਜਿਥੇ ਕੇਵਲਮੋਤੀਰਾਮਮਹਿਰਾ ਹੀ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣਦੀਜੁਅੱਰਤਕਰ ਸਕਿਆ। ਤਿੰਨਦਿਨਲਗਾਤਾਰਸਾਹਿਬਜ਼ਾਦਿਆਂ ਨੂੰ ਸੂਬਾਸਰਹਿੰਦਦੀਕਚਹਿਰੀਵਿਚਪੇਸ਼ਕੀਤਾਜਾਂਦਾਰਿਹਾ, ਜਿਥੇ ਲਾਲਚਵੀਦਿੱਤੇ ਗਏ ਅਤੇ ਡਰਾਵੇ ਵੀ। ਜਿਸ ਉਮਰਵਿਚਬੱਚੇ ਕਿਸੇ ਖਿਡੌਣੇ ਨਾਲ ਹੀ ਪਰਚਜਾਂਦੇ ਹਨ, ਉਸ ਉਮਰਵਿਚਸਾਹਿਬਜ਼ਾਦਿਆਂ ਨੇ ਹਰਲਾਲਚਠੁਕਰਾਦਿੱਤਾਅਤੇ ਕੋਈ ਡਰਭੈਅਵੀਕਬੂਲਨਹੀਂ ਕੀਤਾ। ਤਿੰਨਦਿਨਲਗਾਤਾਰ ਇਹ ਬੱਚੇ ਨਵਾਬਸਰਹਿੰਦਦੀਕਚਹਿਰੀਜਾਂਦੇ ਰਹੇ ਤੇ ਵਾਪਸਦਾਦੀਪਾਸ ਆਉਂਦੇ ਰਹੇ, ਇਹ ਦਾਦੀਮਾਤਾ ਗੁਜਰੀ (ਗੁਜਰ ਕੌਰ) ਲਈਵੀਪਰਖਦੀਬਿਖਮਘੜੀ ਸੀ। ਨਵਾਬਸਰਹਿੰਦਦੀਮਾੜੀਨੀਅਤਦੇਖਸ਼ੇਰ ਖਾਂ ਨਵਾਬਮਲੇਰਕੋਟਲਾ ਨੇ ਮਾਸੂਮਬੱਚਿਆਂ ਦੇ ਖੂਨਦਾ ਗੁਨਾਹ (ਕੁਰਾਨਸ਼ਰੀਫਅਨੁਸਾਰ) ਕਰਨ ਤੋਂ ਰੋਕਣਲਈ ਹਾਅ ਦਾਨਾਅਰਾਮਾਰਿਆਪਰਸੂਬੇ ਦੀ ਉਸੇ ਕਚਹਿਰੀਵਿਚਬੈਠੇ ਕਾਜ਼ੀ ਨੇ ਕੁਰਾਨਸ਼ਰੀਫ ਦੇ ਇਸ ਹੁਕਮਦਾਤੋੜਕੱਢਦਿਆਂ ਸਾਹਿਬਜ਼ਾਦਿਆਂ ਨੂੰ ਦੀਵਾਰਵਿਚਚਿਣ ਕੇ ਮਾਰਨਦੀਤਰਕੀਬਦੱਸੀ। ਉਸੇ ਕਚਹਿਰੀਵਿਚਮੱਥੇ ‘ਤੇ ਤਿਲਕਲਾਉਣਵਾਲੇ ਬ੍ਰਾਹਮਣ ਸੁੱਚਾ ਨੰਦ ਨੇ ਨਫ਼ਰਤਦੀ ਇਸ ਅੱਗ ਵਿਚਹੋਰਤੇਲਪਾਉਂਦਿਆਂ ਸਾਹਿਬਜ਼ਾਦਿਆਂ ਨੂੰ ਸਪੋਲੀਏ ਦੱਸਿਆ। ਸਬੂਤਵਜੋਂ ਸਵਾਲਜਵਾਬਵੀਕੀਤੇ ਗਏ ਕਿ ‘ਬੱਚਿਓ ਜੇ ਤੁਹਾਨੂੰਰਿਹਾਅਕਰਦਿੱਤਾਜਾਵੇ ਤਾਂ ਕੀ ਕਰੋਗੇ’? ਅੱਗੋਂ ਗਰਜ਼ਵਾਂ ਉੱਤਰਮਿਲਿਆ ਕਿ ‘ਅਸੀਂ ਸਿੰਘਾਂ ਨੂੰ ਇਕੱਠੇ ਕਰਕੇ ਜ਼ਾਲਮਰਾਜ ਨੂੰ ਖ਼ਤਮਕਰਨਲਈ ਜੰਗ ਕਰਾਂਗੇ ਅਤੇ ਉਦੋਂ ਤੱਕ ਇਹ ਜੱਦੋ-ਜਹਿਦਜਾਰੀਰੱਖਾਂਗੇ ਜਦਤੱਕ ਜ਼ੁਲਮਦਾਰਾਜਖ਼ਤਮਨਹੀਂ ਹੋ ਜਾਂਦਾ ਜਾਂ ਅਸੀਂ ਸ਼ਹੀਦਨਹੀਂ ਹੋ ਜਾਂਦੇ’। ਸੂਬਾਸਰਹੰਦਦੁਆਰਾਦੀਵਾਰਵਿਚਚਿਣਦਿੱਤੇ ਜਾਣਦਾਹੁਕਮਸੁਣਦੋਵੇਂ ਨੋਨਿਹਾਲਾਂ ਨੇ ਸਤਿਸ੍ਰੀਅਕਾਲਦਾਜੈਕਾਰਾ ਗਜਾਇਆ ਤੇ ਹੱਥਵਿਚਹੱਥਫੜ ਕੇ ਸ਼ਹੀਦਹੋਣਲਈਤਿਆਰ ਜਗ੍ਹਾ (ਮਕਤਲ) ਵੱਲਆਪੇ ਹੀ ਤੁਰਪਏ। ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ-
‘ਜਿਸ ਧੱਜ (ਸ਼ਾਨ) ਸੇ ਕੋਈ ਮਕਤੱਲ ਪੇ ਗਿਆ ਵੁਹਸ਼ਾਨਸਲਾਮਤਰਹਿਤੀ ਹੈ।
ਯਹਜਾਨ ਤੋ ਆਨੀਜਾਨੀ ਹੈ ਇਸ ਜਾਨ ਕੀ ਕੋਈ ਬਾਤਨਹੀਂ’।
ਤੇ ਜਾਲਮਸੂਬਾਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਦੀਵਾਰਵਿਚਚਿਣਵਾਦਿੱਤਾਲੇਕਿਨਛੋਟੀਉਮਰ ਦੇ ਸਾਹਿਬਜ਼ਾਦਿਆਂ ਨੇ ਈਨਨਾਮੰਨੀ ਤੇ ਕਿਹਾ
‘ਹਮਰੇ ਕੁਲਰੀਤ ਇਹ ਆਈ ਪ੍ਰਾਣ ਜਾਈ ਪਰਧਰਮਨਾ ਜਾਈ’।
ਛੋਟੇ ਸਾਹਿਬਜ਼ਾਦਿਆਂ ਦੀਸ਼ਹਾਦਤ ਨੂੰ ਸਜਦਾਕਰਦਿਆਂ ਜਿਥੇ ਮੋਤੀਰਾਮਮਹਿਰਾ, ਨਵਾਬਸ਼ੇਰਖਾਨਅਤੇ ਦੀਵਾਨਟੋਡਰਮੱਲਦੀ ਗੁਰੂ ਪਰਿਵਾਰਪ੍ਰਤੀਸ਼ਰਧਾ ਤੇ ਸਤਿਕਾਰ ਨੂੰ ਨਹੀਵਿਸਾਰਿਆ ਜਾ ਸਕਦਾ, ਉਥੇ ਸੁੱਚਾ ਨੰਦਅਤੇ ਗੰਗੂ ਬ੍ਰਾਹਮਣਦੀਬਦਨੀਤੀਵੀਨਹੀਂ ਭੁਲਾਈ ਜਾ ਸਕਦੀ।ઠ
ਬਾਬਾਬੰਦਾ ਸਿੰਘ ਜੀ ਬਹਾਦਰਦੀ ਉਸ ਮਹਾਨਘਾਲਣਾ ਨੂੰ ਵੀਕਦੇ ਨਹੀਂ ਭੁਲਾਇਆ ਜਾ ਸਕਦਾ, ਜਿਸ ਨੇ ਗੁਰੂ ਬਖਸ਼ਿਸ਼ਸਦਕਾ ਗੁਰੂ ਮਾਰੀਸਰਹਿੰਦਦੀਇੱਟਨਾਲਇੱਟਖੜਕਾ ਇਸ ਨੂੰ ਫਤਹਿਗੜ੍ਹ (ਸਾਹਿਬ) ਹੋਣਦਾਮਾਣਦਿਵਾਇਆ :ઠ
‘ਜੋਗੀ ਜੀ ਇਸ ਕੇ ਬਾਅਦ ਹੁਈ ਥੋੜੀਦੇਰਥੀਬਸਤੀਸਰਹੰਦਸ਼ਹਿਰ ਕੀ ਈਟੋਂ ਕਾ ਢੇਰਥੀ’।
ਸਾਹਿਬਜ਼ਾਦਿਆਂ ਦੀ ਇਸ ਲਾਸਾਨੀਸ਼ਹਾਦਤ ਨੂੰ ਹਿੰਦੀਦਾਪ੍ਰਸਿੱਧਕਵੀਮੈਥਲੀਸ਼ਰਨ ਗੁਪਤਵਰਨਣਕਰਦਾਹੈ :
‘ਜਿਸ ਦੇਸ਼ਯਾਜਾਤੀ ਕੇ ਬੱਚੇ, ਦੇ ਸਕਤੇ ਹੈਂ ਯੂੰ ਬਲੀਦਾਨ।
ਵਰਤਮਾਨ ਉਸਕਾ ਕੁਛ ਭੀ ਹੋ ਪਰਭਵਿੱਸ਼ ਹੈ ਮਹਾਂ ਮਹਾਨ’।
ਇਨ੍ਹਾਂ ਹਿਰਦੇਵੇਧਕਸ਼ਹਾਦਤਾਂ ਦਾ ਸਿੱਖ ਕੌਮ ‘ਤੇ ਹੋਏ ਅਸਰਦਾਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਸਾਹਿਬਜ਼ਾਦਿਆਂ ਦੀਸ਼ਹਾਦਤ ਤੋਂ ਬਾਅਦ ਹੋਈ ਹਰ ਜੰਗ ਵਿਚ ਸਿੰਘ ਲੜਦੇ ਹੋਏ ਮਹਿਸੂਸਕਰਦੇ ਹਨ ਕਿ ਉਨ੍ਹਾਂ ਦੀਅਗਵਾਈਸਾਹਿਬਜ਼ਾਦੇ ਕਰਰਹੇ ਹਨ। ਦਸਮੇਸ਼ਪਿਤਾ ਦੇ ਪੁੱਤਰਾਂ ਦੀ ਇਸ ਇਤਿਹਾਸਕਕੁਰਬਾਨੀ ਨੇ ਸਿੰਘਾਂ ਨੂੰ ਪ੍ਰੇਰਿਆ ਤੇ ਕਿਸੇ ਵੀ ਸਿੰਘ ਨੇ ਆਪਣੀ ਕੁੱਲ ਰੱਖਣਲਈ ਕਿਸੇ ਜਾਲਮਦੀਈਨਨਹੀਮੰਨੀ। ਛੋਟੇ ਸਾਹਿਬਜ਼ਾਦਿਆਂ ਦੀਲਾਸਾਨੀਸ਼ਹਾਦਤ ਦੇ ਪਾਵਨਅਸਥਾਨਫਤਹਿਗੜ੍ਹ ਸਾਹਿਬਵਿਖੇ, ਉਨ੍ਹਾਂ ਦੀਸ਼ਹਾਦਤਦੀਸਦੀਵੀਯਾਦਵਿਚਹਰਸਾਲਜੋੜਮੇਲੇ ਲੱਗਦੇ ਹਨ।
‘ਬੱਸਹਿੰਦ ਮੇਂ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ’।
ਅਜੇ ਬਹੁਤੇ ਸਾਲਨਹੀਂ ਹੋਏ ਜਦੋਂ ਇਸ ਇਲਾਕੇ ਦੇ ਪਿੰਡਾਂ ਤੇ ਨਗਰਾਂ ਵਿਚਵਸਦੇ ਸਿੰਘ ਇਨ੍ਹਾਂ ਦਿਨਾਂ (ਪੋਹਮਹੀਨੇ ਦੇ ਇਸ ਪੰਦਰਵਾੜੇ) ਵਿਚਪਲੰਘ ਤੇ ਮੰਜੇ ਤਿਆਗ ਕੇ ਜ਼ਮੀਨ’ਤੇ ਸੌਂਦੇ ਸਨ ਤੇ ਦਿਨਵਿਚ ਇਕ ਵਾਰਸਾਦਾਭੋਜਨਕਰਦੇ ਸਨ, ਕੋਈ ਬਰਾਤਨਹੀਂ ਸੀ ਚੜ੍ਹਦੀ, ਕੋਈ ਸ਼ਗਨ ਜਾਂ ਖੁਸ਼ੀਆਂ ਇਨ੍ਹਾਂ ਦਿਨਾਂ ਵਿਚਨਹੀਂ ਸੀ ਮਨਾਈਆਂ ਜਾਂਦੀਆਂ। ਪੂਰਨਸ਼ਰਧਾਸਹਿਤਜੋੜਮੇਲੇ ਲੱਗਦੇ ਸੀ, ਜਿਨ੍ਹਾਂ ਨੂੰ ਪਹਿਲਾਂ-ਪਹਿਲਾਂ ਸਿੰਘ ਸਭਾਵੀ ਕਿਹਾ ਜਾਂਦਾ ਸੀ। ਸਜੇ ਪੰਡਾਲਾਂ ਵਿਚਕਥਾਕੀਰਤਨ ਤੇ ਢਾਡੀਵਾਰਾਂ ਉਪਰੰਤਪੰਥਕਵੀਚਾਰਾਂ ਹੁੰਦੀਆਂ ਸਨ। ਲਿਖਣਵਿਚ ਕੋਈ ਗੁਰੇਜ਼ ਨਹੀਂ ਹੈ ਕਿ ਅਸੀਂ ਇਸ ਇਤਿਹਾਸਕਦਿਹਾੜੇ ਨੂੰ ਇਕ ਸਾਧਾਰਨਮੇਲਾ ਹੀ ਬਣਾਦਿੱਤਾ ਹੈ, ਰਾਜਸੀਪਾਰਟੀਆਂ ਇਸ ਅਸਥਾਨ’ਤੇ ਨਤਮਸਤਕਹੋਣ ਆਈਆਂ ਸੰਗਤਾਂ ਦਾਲਾਹਾਲੈਂਦਿਆਂ ਵਿਰੋਧੀਆਂ ‘ਤੇ ਚਿੱਕੜ ਸੁੱਟਣ ਤੋਂ ਕੋਈ ਗੁਰੇਜ਼ ਨਹੀਂ ਕਰਦੀਆਂ। ਕੁਝ ਅਰਸਾਪਹਿਲਾਂ ਸ੍ਰੀਅਕਾਲਤਖ਼ਤਸਾਹਿਬਵਲੋਂ ਵੀ ਇਸ ਸ਼ਹੀਦੀਜੋੜਮੇਲੇ ਦੀਪਵਿੱਤਰਤਾਬਣਾਏ ਰੱਖਣਲਈਆਦੇਸ਼ਵੀਜਾਰੀਕੀਤਾ ਗਿਆ ਸੀ। ਸਾਹਿਬਜ਼ਾਦਿਆਂ ਦੀਲਾਸਾਨੀਸ਼ਹਾਦਤ ਨੂੰ ਸਜਦਾਕਰਦਿਆਂ ਅਹਿਦਕਰੀਏ ਕਿ ਅਸੀਂ ਸਿੱਖੀ ਤੋਂ ਦੂਰ ਹੋ ਚੁੱਕੇ ਨੌਜਵਾਨਾਂ ਦੀਵਾਪਸੀਲਈਯਤਨਸ਼ੀਲ ਹੋਈਏ ਤੇ ਪਾਤਸ਼ਾਹ ਅੱਗੇ ਅਰਦਾਸਜੋਦੜੀਕਰੀਏ ਕਿ ਉਹ ਆਪਵੀਆਪਣੀਫੁਲਵਾੜੀਦੀਬਹੁੜੀਕਰਨ। ੲੲੲ

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …