5.6 C
Toronto
Wednesday, October 29, 2025
spot_img
Homeਪੰਜਾਬਲੁਧਿਆਣਾ 'ਚ ਫੈਕਟਰੀ ਨੂੰ ਅੱਗ

ਲੁਧਿਆਣਾ ‘ਚ ਫੈਕਟਰੀ ਨੂੰ ਅੱਗ

ਧਮਾਕੇ ਤੋਂ ਬਾਅਦ 6 ਮੰਜ਼ਿਲਾਂ ਇਮਾਰਤ ਡਿੱਗੀ
13 ਵਿਅਕਤੀਆਂ ਦੀ ਹੋਈ ਮੌਤ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਇੰਡਸਟਰੀਅਲ ਏਰੀਆ – ਏ ਵਿਚ ਪਲਾਸਟਿਕ ਫ਼ੈਕਟਰੀ ਵਿਚ ਹੋਏ ਮੰਦਭਾਗੇ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੰਡਸਟਰੀਅਲ ਏਰੀਆ-ਏ ਵਿੱਚ ਸੂਫ਼ੀਆ ਚੌਕ ਨੇੜੇ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਐਮ.ਸੰਨਜ਼ ਪਾਲੀਮਰਜ਼ ਵਿੱਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਇਆ, ਜਿਸ ਕਾਰਨ 6 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਮੌਕੇ ‘ਤੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਪੁਲਿਸ ਕਮਿਸ਼ਨਰ ਆਰ.ਐਨ. ਢੋਕੇ, ਨਿਗਮ ਕਮਿਸ਼ਨਰ ਜਸਕਿਰਨ ਸਿੰਘ ਸਮੇਤ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਪੁੱਜੇ।
ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਕਰੀਬ ਸਾਢੇ 7 ਵਜੇ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਪੰਜ ਮੰਜ਼ਿਲਾ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਕਰੀਬ 11 ਵਜੇ 80 ਫੀਸਦੀ ਅੱਗ ਬੁੱਝ ਗਈ ਤਾਂ ਫਾਇਰ ਬ੍ਰਿਗੇਡ ਅਫ਼ਸਰ ਤੇ ਕਰਮੀ ਅੰਦਰ ਚਲੇ ਗਏ। ਫੈਕਟਰੀ ਮਾਲਕ ਤੇ ਕੁਝ ਹੋਰ ਲੋਕ ਵੀ ਅੰਦਰ ਜਾਇਜ਼ਾ ਲੈਣ ਗਏ ਤਾਂ ਜ਼ੋਰਦਾਰ ਧਮਾਕੇ ਨਾਲ ਪੂਰੀ ਇਮਾਰਤ ਢਹਿ ਗਈ। ਮਲਬੇ ਵਿੱਚ ਦਬੇ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਵੀ ਮੌਕੇ ‘ਤੇ ਪੁੱਜਣੇ ਸ਼ੁਰੂ ਹੋ ਗਏ। ਇਮਾਰਤ ਡਿੱਗਣ ਤੋਂ ਬਾਅਦ ਉਸ ਵਿੱਚੋਂ ਲਗਾਤਾਰ ਜ਼ਹਿਰੀਲਾ ਧੂੰਆਂ ਨਿਕਲਦਾ ਰਿਹਾ, ਜਿਸ ਕਾਰਨ ਆਸਪਾਸ ਦੇ ਲੋਕਾਂ ਤੇ ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੂੰ ਦਿੱਕਤ ਆਈ।
ਹਾਲਾਂਕਿ ਮੌਕੇ ‘ਤੇ ਮਾਸਕ ਵੀ ਮੁਹੱਈਆ ਕਰਵਾਏ ਗਏ ਪਰ ਉਹ ਨਾਕਾਫ਼ੀ ਸਾਬਤ ਹੋਏ। ਅੱਗ ਕਾਰਨ ਪ੍ਰਸ਼ਾਸਨ ਨੇ ਤੁਰੰਤ ਨੇੜਲੀਆਂ ਫੈਕਟਰੀਆਂ ਤੇ ਘਰਾਂ ਨੂੰ ਖ਼ਾਲੀ ਕਰਵਾ ਦਿੱਤਾ। ਜਦੋਂ ਇਮਾਰਤ ਡਿੱਗੀ ਤਾਂ ਉਸ ਦਾ ਮਲਬਾ ਨਾਲ ਲੱਗਦੀ ਫੈਕਟਰੀ ਅਤੇ ਘਰਾਂ ਵਿੱਚ ਵੀ ਡਿੱਗਿਆ। ਨਜ਼ਦੀਕ ਰਹਿਣ ਵਾਲੇ ਗੁਰਦੇਵ ਸਿੰਘ ਨੇ ਕਿਹਾ ਕਿ ਫੈਕਟਰੀ ਨੂੰ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਘਰ ਖਾਲੀ ਕਰ ਦਿੱਤੇ ਸਨ ਅਤੇ ਇਮਾਰਤ ਦਾ ਮਲਬਾ ਉਨ੍ਹਾਂ ਦੇ ਘਰਾਂ ਉਤੇ ਵੀ ਡਿੱਗਿਆ।
ਧਮਾਕੇ ਤੋਂ ਪਹਿਲਾਂ ਫੈਕਟਰੀ ਤੋਂ ਬਾਹਰ ਆਏ ਹਰਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਇਮਾਰਤ ਵਿੱਚ ਅੱਗ ਕਾਰਨ ਹੋਇਆ ਨੁਕਸਾਨ ਦੇਖਣ ਲਈ ਪਹਿਲੀ ਮੰਜ਼ਿਲ ਤੱਕ ਗਏ ਸਨ। ਇਕ ਕਮਰੇ ਦੀ ਖਿੜਕੀ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤਾਂ ਇਕ ਮਜ਼ਦੂਰ ਨੇ ਅੰਦਰ ਲੱਗਿਆ ਸ਼ਟਰ ਪੁੱਟਿਆ ਤੇ ਤੇਜ਼ ਧੂੰਆਂ ਆਇਆ। ਇਸ ਕਾਰਨ ਉਹ ਬਾਹਰ ਆ ਗਏ। ਬਾਹਰ ਆਉਣ ਤੋਂ ਕੁਝ ਦੇਰ ਬਾਅਦ ਹੀ ਜ਼ੋਰਦਾਰ ਧਮਾਕਾ ਹੋਇਆ। ਪਹਿਲਾਂ ਕੁਝ ਸਮਝ ਨਹੀਂ ਆਇਆ, ਫਿਰ ਜਦੋਂ ਧੂੰਆਂ ਘਟਿਆ ਤਾਂ ਦੇਖਿਆ ਕਿ ਇਮਾਰਤ ਮਲਬੇ ਵਿੱਚ ਤਬਦੀਲ ਹੋ ਗਈ ਸੀ। ઠਮੌਕੇ ਉਤੇ ਕਈ ਸਿਆਸੀ ਆਗੂ ਪੁੱਜੇ। ਇਨ੍ਹਾਂ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਇਲਾਵਾ ਵਿਧਾਇਕ ਭਾਰਤ ਭੂਸ਼ਣ ਆਸ਼ੂ, ਸੰਜੈ ਤਲਵਾੜ, ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਵਿਪਨ ਸੂਦ ਕਾਕ, ਭਾਜਪਾ ਦੇ ਪ੍ਰਵੀਨ ਬਾਂਸਲ, ਇੰਦਰ ਅਗਰਵਾਲ, ਕਾਂਗਰਸੀ ਕੇ.ਕੇ. ਬਾਵਾ ਸਮੇਤ ਕਈ ਨੇਤਾ ਸ਼ਾਮਲ ਹਨ।

 

RELATED ARTICLES
POPULAR POSTS