-4.7 C
Toronto
Wednesday, December 3, 2025
spot_img
Homeਪੰਜਾਬਸਥਾਨਕ ਸਰਕਾਰ ਮਹਿਕਮੇ ਵਿਚ 500 ਕਰੋੜ ਦੇ ਟੈਂਡਰਾਂ ਦਾ ਘਪਲਾ

ਸਥਾਨਕ ਸਰਕਾਰ ਮਹਿਕਮੇ ਵਿਚ 500 ਕਰੋੜ ਦੇ ਟੈਂਡਰਾਂ ਦਾ ਘਪਲਾ

ਨਵਜੋਤ ਸਿੱਧੂ ਨੇ ਮੁਅੱਤਲ ਕੀਤੇ ਚਾਰ ਐਸ.ਈ.
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਥਾਨਕ ਸਰਕਾਰ ਮਹਿਕਮੇ ਵਿਚ ਟੈਂਡਰਾਂ ਦੀ ਘਪਲੇਬਾਜੀ ਦਾ ਮਾਮਲਾ ਉਜਾਗਰ ਕੀਤਾ ਹੈ। ਜਿਸਦੇ ਦੋਸ਼ਾਂ ਤਹਿਤ ਮਹਿਕਮੇ ਦੇ ਚਾਰ ਸੁਪਰੀਟੈਂਡਿੰਗ ਇੰਜੀਨੀਅਰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ ਹਨ। ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਨਵਜੋਤ ਸਿੱਧੂ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਦਿੱਤੇ ਗਏ ਕੁੱਝ ਟੈਂਡਰਾਂ ਦੀ ਜਾਂਚ ਕਰਨ ‘ਤੇ ਪਾਇਆ ਗਿਆ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ 800 ਕਰੋੜ ਦੇ ਸਿੰਗਲ ਟੈਂਡਰ ਪਾਸ ਕਰ ਦਿੱਤੇ ਗਏ। ਇਸ ਲਈ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਚਾਰ ਐਸ.ਈ. ਪੀ.ਕੇ ਗੋਇਲ, ਕੁਲਵਿੰਦਰ ਸਿੰਘ, ਪਵਨ ਸ਼ਰਮਾ ਤੇ ਧਰਮ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਸਿੱਧੂ ਨੇ ਪੰਜਾਬ ਦੇ ਇਕਲੌਤੇ ਨਿੱਜੀ ਕੇਬਲ ਨੈਟਵਰਕ ਬਾਰੇ ਵੀ ਕਈ ਵੱਡੇ ਖੁਲਾਸੇ ਕੀਤੇ ਗਏ ਹਨ।

RELATED ARTICLES
POPULAR POSTS