Breaking News
Home / ਪੰਜਾਬ / ਆਸ਼ੂਤੋਸ਼ ਦਾ ਡਰਾਈਵਰ ਪੂਰਨ ਸਿੰਘ ਜਾਵੇਗਾ ਸੁਪਰੀਮ ਕੋਰਟ

ਆਸ਼ੂਤੋਸ਼ ਦਾ ਡਰਾਈਵਰ ਪੂਰਨ ਸਿੰਘ ਜਾਵੇਗਾ ਸੁਪਰੀਮ ਕੋਰਟ

ਕਿਹਾ, ਆਸ਼ੂਤੋਸ਼ ਨੂੰ ਸਾਜਿਸ਼ ਤਹਿਤ ਉਸਦੇ ਕਰੀਬੀਆਂ ਨੇ ਹੀ ਮਾਰਿਆ
ਚੰਡੀਗੜ੍ਹ/ਬਿਊਰੋ ਨਿਊਜ਼
ਨੂਰਮਹਿਲ ਦੇ ਡੇਰੇ ਦਿਵਿਆ ਜਯੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਦੇਹ ਸੰਭਾਲ ਕੇ ਰੱਖਣ ਦੇ ਫੈਸਲੇ ਤੋਂ ਬਾਅਦ ਆਸ਼ੂਤੋਸ਼ ਦਾ ਡਰਾਈਵਰ ਪੂਰਨ ਸਿੰਘ ਸੁਪਰੀਮ ਕੋਰਟ ਦਾ ਰੁਖ਼ ਕਰੇਗਾ। ਪੂਰਨ ਸਿੰਘ ਦਾ ਕਹਿਣਾ ਹੈ ਕਿ ਆਸ਼ੂਤੋਸ਼ ਨੂੰ ਸਾਜਿਸ਼ ਤਹਿਤ ਹੀ ਉਸ ਦੇ ਕਰੀਬੀਆਂ ਨੇ ਮਾਰਿਆ ਹੈ। ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲਿਜਾਵੇਗਾ। ਪੂਰਨ ਸਿੰਘ ਨੇ ਕਿਹਾ ਕਿ ਉਹ ਦਲੀਪ ਝਾਅ ਨਾਲ ਗੱਲ ਕਰਕੇ ਉਸ ਦਾ ਡੀਐਨਏ ਚੈੱਕ ਕਰਵਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਿਚ ਪਾਏਗਾ। ਪੂਰਨ ਸਿੰਘ ਉਹੀ ਡਰਾਈਵਰ ਹੈ ਜਿਸ ਨੇ ਡੇਰੇ ਵਾਲਿਆਂ ‘ਤੇ ਵੱਡੇ ਇਲਜ਼ਾਮ ਲਾਏ ਸਨ। ਉਸ ਨੇ ਕਿਹਾ ਸੀ ਕਿ ਡੇਰੇ ਵਾਲੇ ਉਸ ਨੂੰ ਮਰਵਾਉਣਾ ਚਾਹੁੰਦੇ ਹਨ ਕਿਉਂਕਿ ਉਸ ਕੋਲ ਡੇਰੇ ਦੇ ਬਹੁਤ ਰਾਜ਼ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਸ਼ੂਤੋਸ਼ ਦੀ ਦੇਹ ਸੰਭਾਲ ਦੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਤੋਂ ਆਸ਼ੂਤੋਸ਼ ਦਾ ਸਰੀਰ ਫਰਿੱਜ਼ ਵਿਚ ਪਿਆ ਹੈ। ਡਾਕਟਰਾਂ ਨੇ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨਿਆ ਹੋਇਆ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …