4.2 C
Toronto
Friday, November 14, 2025
spot_img
Homeਪੰਜਾਬਪੰਜਾਬ ’ਚ ਈਡੀ ਦੇ ਛਾਪਿਆਂ ਤੋਂ ਬਾਅਦ ਮੁੱਖ ਮੰਤਰੀ ਦਾ ਤਿੱਖਾ ਪ੍ਰਤੀਕਰਮ

ਪੰਜਾਬ ’ਚ ਈਡੀ ਦੇ ਛਾਪਿਆਂ ਤੋਂ ਬਾਅਦ ਮੁੱਖ ਮੰਤਰੀ ਦਾ ਤਿੱਖਾ ਪ੍ਰਤੀਕਰਮ

ਕਿਹਾ : ਪੰਜਾਬੀ ਕਿਸੇ ਤੋਂ ਡਰਨ ਵਾਲੇ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਕਈ ਥਾਵਾਂ ’ਤੇ ਮਾਰੇ ਗਏ ਛਾਪੇ, ਉਨ੍ਹਾਂ ਅਤੇ ਉਨ੍ਹਾਂ ਦੇ ਮੰਤਰੀਆਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ। ਚੰਨੀ ਨੇ ਕਿਹਾ ਕਿ ਜਦੋਂ ਪੱਛਮੀ ਬੰਗਾਲ ਵਿੱਚ ਚੋਣਾਂ ਸਨ, ਉਦੋਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ’ਤੇ ਅਜਿਹੀਆਂ ਕਾਰਵਾਈਆਂ ਹੋਈਆਂ ਸਨ। ਹੁਣ ਪੰਜਾਬ ਵਿੱਚ ਉਸੇ ਤਰਜ਼ ’ਤੇ ਈਡੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਰੋਪ ਲਾਇਆ ਕਿ ਸਿਰਫ ਮੰਤਰੀਆਂ, ਮੁੱਖ ਮੰਤਰੀ ’ਤੇ ਹੀ ਨਹੀਂ ਹਰ ਕਾਂਗਰਸੀ ਵਰਕਰ ’ਤੇ ਦਬਾਅ ਪਾਇਆ ਜਾ ਰਿਹਾ ਹੈ। ਅਜਿਹਾ ਮਾਹੌਲ ਲੋਕਤੰਤਰ ਲਈ ਚੰਗਾ ਨਹੀਂ, ਜਦੋਂ ਚੋਣਾਂ ਨੇੜੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਈਡੀ ਦੇ ਅਜਿਹੇ ਛਾਪੇ ਲੋਕਤੰਤਰ ਲਈ ਠੀਕ ਨਹੀਂ ਹਨ। ਚੰਨੀ ਹੋਰਾਂ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਕਿੰਨਾ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਲਵੇ ਪਰ ਪੰਜਾਬੀ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਅਸੀਂ ਪੂਰੀ ਹਿੰਮਤ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਾਂਗੇ।

 

RELATED ARTICLES
POPULAR POSTS