ਸੁਖਵਿਲਾਸ ਰਿਜ਼ੌਰਟ ਵਿੱਚ ਵਾਤਾਵਰਨ ਬੇਨਿਯਮੀਆਂ ਦਾ ਮਾਮਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਮੁਹਾਲੀ ਜ਼ਿਲ੍ਹੇ ਦੇ ਪਿੰਡ ਪੱਲ੍ਹਣਪੁਰ ਵਿੱਚ ਹਾਲ ਹੀ ਵਿੱਚ ਸ਼ੁਰੂ ਹੋਇਆ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਪਰ ਲਗਜ਼ਰੀ ਰਿਜ਼ੌਰਟ ਕੇਂਦਰੀ ਵਾਤਾਵਰਨ, ਜੰਗਲਾਤ ਤੇ ਮੌਸਮ ਤਬਦੀਲੀ ਮੰਤਰਾਲੇ ਦੀ ਨਜ਼ਰ ਵਿੱਚ ਆ ਗਿਆ ਹੈ।
ਮੰਤਰਾਲੇ ਦੇ ਰਿਜਨਲ ਦਫ਼ਤਰ ਨੇ ਬਾਦਲ-ਓਬਰਾਏ ਉੱਦਮ ‘ਓਬਰਾਏ ਸੁਖਵਿਲਾਸ ਰਿਜ਼ੌਰਟਸ ਐਂਡ ਸਪਾ’ ਵਿੱਚ ਵਾਤਾਵਰਨ ਨਿਯਮਾਂ ਦੀਆਂ ਕਥਿਤ ਬੇਨੇਮੀਆਂ ਦੀ ਸ਼ਿਕਾਇਤ ਸਬੰਧੀ ਰਾਜ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਪਹਿਲਾਂ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀ ਕਿ ਬਾਦਲਾਂ ਨੇ ਜੰਗਲਾਤ ਲਈ ਰਾਖਵੀਂ ਇਸ ਜ਼ਮੀਨ ਉਤੇ ਮੈਟਰੋ ਈਕੋ ਗਰੀਨ ਰਿਜ਼ੌਰਟਸ ਦੀ ਉਸਾਰੀ ਲਈ ਜੰਗਲਾਤ ਵਿਭਾਗ ਦੀ ਮਨਜ਼ੂਰੀ ਗ਼ੈਰਕਾਨੂੰਨੀ ਢੰਗ ਨਾਲ ਲਈ ਸੀ। ‘ਆਪ’ ਨੇ ਇਸ ਸਬੰਧੀ ਕੇਂਦਰੀ ਮੰਤਰਾਲੇ ਨੂੰ ਸ਼ਿਕਾਇਤ ਕੀਤੀ ਸੀ। ਹੁਣ ਇਸ ਸ਼ਿਕਾਇਤ ‘ਤੇ ਮੰਤਰਾਲੇ ਦੇ ਉਤਰੀ ਖੇਤਰੀ ਦਫ਼ਤਰ ਨੇ ਸਰਕਾਰ ਤੋਂ ਰਿਪੋਰਟ ਮੰਗੀ ਹੈ। ઠ
ਕੇਂਦਰੀ ਵਾਤਾਵਰਨ ਮੰਤਰਾਲੇ ਦੇ ਰਿਜਨਲ ਦਫ਼ਤਰ ਦੇ ਮੁਖੀ ਅਤੇ ਐਡੀਸ਼ਨਲ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਜੰਗਲਾਤ ਡਾ. ਹਰਸ਼ ਮਿੱਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਜੰਗਲਾਤ (ਪੀਸੀਸੀਐਫ਼) ਨੂੰ ਰਿਪੋਰਟ ਦੇਣ ਲਈ ਕਿਹਾ ਹੈ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …