22.1 C
Toronto
Monday, May 18, 2026
spot_img
Homeਪੰਜਾਬਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਿਟਕਾਰ

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਿਟਕਾਰ

ਕਿਹਾ, ਪੰਜਾਬ ਦਾ ਖੇਤੀ ਵਿਭਾਗ ਸਭ ਤੋਂ ਵੱਡਾ ਤੇ ਨਿਕੰਮਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲ ਖਰੀਦ ਮਾਮਲੇ ਵਿਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ। ਅਦਾਲਤ ਨੇ ਕਿਹਾ ਕਿ ਪੰਜਾਬ ਦਾ ਖੇਤੀ ਵਿਭਾਗ ਜਿੰਨਾ ਵੱਡਾ ਹੈ, ਓਨਾ ਹੀ ਨਿਕੰਮਾ ਹੈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲ ਫਸਲ ਖਰੀਦਣ ਲਈ ਪੈਸੇ ਨਹੀਂ ਹਨ ਤਾਂ ਉਹ ‘ਮਾਰਕਫੈੱਡ’ ਨੂੰ ਬੰਦ ਕਰਕੇ ਹਰਿਆਣਾ ਤੋਂ ਉਧਾਰ ਫਸਲ ਲੈ ਲਵੇ। ਅਦਾਲਤ ਨੇ ਪੰਜਾਬ ઠਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਅਗਲੀ ਸੁਣਵਾਈ ਤੱਕ ਐਫੀਡੇਵਿਟ ਦਾਖਲ ਕਰਕੇ  ਦੱਸੇ ਕਿ ਫਸਲਾਂ ਦੀ ਖਰੀਦ ਅਤੇ ਫਸਲ ਦੇ ਮੰਡੀ ਵਿਚ ਆਉਣ ਦਾ ਬਿਓਰਾ ਦੇਣ ‘ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਣੀ ਹੈ।

RELATED ARTICLES
POPULAR POSTS