3.7 C
Toronto
Sunday, April 12, 2026
spot_img
Homeਪੰਜਾਬਨਸ਼ੇ ਦੇ ਮਾਮਲੇ 'ਤੇ ਪੰਜਾਬ ਭਾਜਪਾ ਨੇ ਵੀ ਕੈਪਟਨ ਸਰਕਾਰ ਨੂੰ ਘੇਰਨ...

ਨਸ਼ੇ ਦੇ ਮਾਮਲੇ ‘ਤੇ ਪੰਜਾਬ ਭਾਜਪਾ ਨੇ ਵੀ ਕੈਪਟਨ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ

ਧੀਮਾਨ ਵਲੋਂ ਕੀਤੇ ਖੁਲਾਸੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਸੀ, ਉਸਦੀ ਪੋਲ ਕਾਂਗਰਸ ਦੇ ਹੀ ਵਿਧਾਇਕ ਸੁਰਜੀਤ ਧੀਮਾਨ ਨੇ ਖੋਲ੍ਹ ਦਿੱਤੀ ਹੈ। ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਕਿ ਜਿਹੜਾ ਖੁਲਾਸਾ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਨੇ ਕੀਤਾ ਹੈ, ਉਸਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਜੋਸ਼ੀ ਨੇ ਇਹ ਵੀ ਕਿਹਾ ਧੀਮਾਨ ਉਨ੍ਹਾਂ ਕਾਂਗਰਸੀਆਂ ਦੇ ਨਾਮ ਜਨਤਕ ਕਰਨ ਜਿਨ੍ਹਾਂ ਦੀ ਸ਼ਹਿ ‘ਤੇ ਪੰਜਾਬ ਵਿਚ ਨਸ਼ਾ ਵਿਕ ਰਿਹਾ ਹੈ। ਚੇਤੇ ਰਹੇ ਕਿ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਨੇ ਲੰਘੇ ਕੱਲ੍ਹ ਇਕ ਸਮਾਗਮ ਵਿਚ ਕਿਹਾ ਸੀ ਕਿ 15 ਦਿਨਾਂ ਵਿਚ ਹੀ ਪੰਜਾਬ ਸਰਕਾਰ ਦਾ ਅਸਰ ਖਤਮ ਹੋ ਗਿਆ ਸੀ ਤੇ ਕਈ ਹਲਕਿਆਂ ਵਿਚ ਚਿੱਟਾ ਆਮ ਵਿਕ ਰਿਹਾ ਹੈ। ਜਦੋਂ ਕਿ ਪੰਜਾਬ ਸਰਕਾਰ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਧੀਮਾਨ ਦੇ ਵਿਚਾਰਾਂ ਨੂੰ ਨਿੱਜੀ ਦੱਸਿਆ ਸੀ।

 

RELATED ARTICLES
POPULAR POSTS