Breaking News
Home / ਪੰਜਾਬ / ਪੰਜਾਬ ਕਿਸਾਨ ਯੂਨੀਅਨ ਦੇ ਮੁੜ ਪ੍ਰਧਾਨ ਬਣੇ ਰੁਲਦੂ ਸਿੰਘ

ਪੰਜਾਬ ਕਿਸਾਨ ਯੂਨੀਅਨ ਦੇ ਮੁੜ ਪ੍ਰਧਾਨ ਬਣੇ ਰੁਲਦੂ ਸਿੰਘ

ਕੇਂਦਰ ਸਰਕਾਰ ਜੜ੍ਹੋਂ ਪੁੱਟਣ ਦਾ ਅਹਿਦ ਲਿਆ
ਬਰਨਾਲਾ : ਬਰਨਾਲਾ ਵਿਖੇ ਤਰਕਸ਼ੀਲ ਭਵਨ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਦੋ-ਰੋਜ਼ਾ ਸੂਬਾਈ ਡੈਲੀਗੇਟ ਇਜਲਾਸ ਦੇ ਅਖੀਰਲੇ ਦਿਨ ਕਰਵਾਏ ਗਏ ਚੋਣ ਸੈਸ਼ਨ ਦੌਰਾਨ ਸਰਬਸੰਮਤੀ ਨਾਲ 17 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਮੁੜ ਸੂਬਾ ਪ੍ਰਧਾਨ ਚੁਣੇ ਗਏ ਜਦਕਿ ਗੁਰਨਾਮ ਸਿੰਘ ਭੀਖੀ ਸੂਬਾ ਸਕੱਤਰ, ਗੋਰਾ ਸਿੰਘ ਭੈਣੀ ਬਾਘਾ ਸੀਨੀਅਰ ਮੀਤ ਪ੍ਰਧਾਨ, ਭੋਲਾ ਸਿੰਘ ਸਮਾਉਂ (ਮਾਨਸਾ) ਤੇ ਸੁਖਦੇਵ ਸਿੰਘ ਭਾਗੋਕਾਵਾਂ (ਗੁਰਦਾਸਪੁਰ) ਮੀਤ ਪ੍ਰਧਾਨ, ਗੁਰਜੰਟ ਸਿੰਘ ਮਾਨਸਾ ਵਿੱਤ ਸਕੱਤਰ, ਜਰਨੈਲ ਸਿੰਘ ਰੋੜਾਂਵਾਲੀ ਮੀਤ ਪ੍ਰਧਾਨ, ਜਗਰਾਜ ਮਲੋਟ ਪ੍ਰੈੱਸ ਸਕੱਤਰ, ਬਲਵੀਰ ਸਿੰਘ ਜਲੂਰ ਜਥੇਬੰਦਕ ਸਕੱਤਰ ਤੇ ਅਸ਼ੋਕ ਮਹਾਜਨ ਜੁਆਇੰਟ ਸਕੱਤਰ ਸਮੇਤ 6 ਕਾਰਜਕਾਰਨੀ ਮੈਂਬਰ ਚੁਣੇ ਗਏ। ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਯੂਨੀਅਨ ਵੱਲੋਂ ਜਤਾਏ ਗਏ ਭਰੋਸੇ ਲਈ ਨੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕੀਤਾ ਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਕਿਸਾਨ ਮਾਰੂ ਨੀਤੀਆਂ ਬਣਾਉਣ ਵਾਲੀ ਕੇਂਦਰ ਸਰਕਾਰ ਨੂੰ ਜੜ੍ਹੋਂ ਪੁੱਟਣ ਦਾ ਅਹਿਦ ਲਿਆ। ਦੂਜੇ ਦਿਨ ਸੈਸ਼ਨ ਦੀ ਪ੍ਰਧਾਨਗੀ ਜਰਨੈਲ ਸਿੰਘ ਰੋੜਾਂਵਾਲੀ, ਬਲਵੀਰ ਸਿੰਘ ਝਾਮਕਾ, ਨਰਿੰਦਰ ਕੌਰ ਬੁਰਜ ਹਮੀਰਾ, ਕਮਲਪ੍ਰੀਤ ਘੁੰਮਣ ਕਲਾਂ, ਕਰਨੈਲ ਸਿੰਘ ਮਾਨਸਾ, ਬਲਵਿੰਦਰ ਕੌਰ ਵਿਰਕ, ਨਿਰਮਲ ਸਿੰਘ ਬਦਰਾ ਤੇ ਜਸਵੀਰ ਕੌਰ ਹੇਅਰ ਨੇ ਕੀਤੀ। ਇਜਲਾਸ ਦੇ ਦੂਜੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਬਿਹਾਰ ਦੇ ਵਿਧਾਇਕ ਸੁਦਾਮਾ ਪ੍ਰਸਾਦ, ਪ੍ਰੇਮ ਸਿੰਘ ਗਹਿਲਾਵਤ, ਪਰਸ਼ੋਤਮ ਸ਼ਰਮਾ ਤੇ ਲਿਬਰੇਸ਼ਨ ਦੇ ਸੂਬਾਈ ਸਕੱਤਰ ਗੁਰਮੀਤ ਸਿੰਘ ਬਖਤੂਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਆਰਐੱਸਐੱਸ ਦੀ ਨਿਰਦੇਸ਼ਾਂ ਤਹਿਤ ਦੇਸ਼ ਭਰ ਵਿੱਚ ਫਿਰਕਾਪ੍ਰਸਤੀ ਫੈਲਾ ਰਹੀ ਹੈ, ਜਿਸਨੂੰ ਪਛਾੜਨ ਲਈ ਪੰਜਾਬ ਕਿਸਾਨ ਯੂਨੀਅਨ ਨੂੰ ਕਮਿਊਨਿਜ਼ਮ ਦੀ ਵਿਚਾਰਧਾਰਾ ਦਾ ਪਾਸਾਰ ਕਰਦਿਆਂ ਕਿਸਾਨੀ ਅੰਦੋਲਨਾਂ ਦੀ ਦਿਸ਼ਾ ਤੈਅ ਕਰਨੀ ਹੋਵੇਗੀ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …