Breaking News
Home / ਪੰਜਾਬ / ਨਸ਼ਾ ਤਸ਼ਕਰਾਂ ਦੇ ਖਿਲਾਫ ਧਰਨੇ ਉਤੇ ਡਟੇ ਰਿਟਾਇਰਡ ਫੌਜੀ ‘ਤੇ ਹਮਲਾ, ਲੱਤਾਂ ਤੋੜੀਆਂ

ਨਸ਼ਾ ਤਸ਼ਕਰਾਂ ਦੇ ਖਿਲਾਫ ਧਰਨੇ ਉਤੇ ਡਟੇ ਰਿਟਾਇਰਡ ਫੌਜੀ ‘ਤੇ ਹਮਲਾ, ਲੱਤਾਂ ਤੋੜੀਆਂ

ਗੋਇੰਦਵਾਲ ਸਾਹਿਬ ਦੇ ਪਿੰਡ ਨੂਰਦੀ ਵਿਚ ਧਰਨੇ ‘ਤੇ ਬੈਠੇ ਸਨ ਜਸਬੀਰ ਸਿੰਘ, ਡਾਕਟਰ ਸਮੇਤ ਚਾਰ ‘ਤੇ ਕੇਸ
ਤਰਨਤਾਰਨ : ਗੋਇੰਦਵਾਲ ਸਾਹਿਬ ਦੇ ਪਿੰਡ ਨੂਰਦੀ ਵਿਚ ਗੁਰਦੁਆਰਾ ਕਵਿ ਸੰਤੋਖ ਸਿੰਘ ਦੇ ਬਾਹਰ ਨਸ਼ਾ ਤਸਕਰਾਂ ਦੇ ਖਿਲਾਫ ਧਰਨੇ ‘ਤੇ ਬੈਠੇ ਰਿਟਾਇਰਡ ਫੌਜੀ ਜਸਬੀਰ ਸਿੰਘ ‘ਤੇ ਸੋਮਵਾਰ ਸਵੇਰੇ ਤਸਕਰਾਂ ਨੇ ਹਮਲਾ ਕਰ ਦਿੱਤਾ। ਦੋਵੇਂ ਲੱਤਾਂ ਤੋੜ ਦਿੱਤੀਆਂ। ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫੌਜੀ ਦਾ ਆਰੋਪ ਹੈ ਕਿ ਉਸਦੇ ਪਿੰਡ ਵਿਚ ਡਰੱਗ ਮਾਫੀਆ ਦਾ ਬੋਲਬਾਲਾ ਹੈ। ਪੁਲਿਸ ਵੀ ਕਾਰਵਾਈ ਨਹੀਂ ਕਰ ਰਹੀ।
ਜਸਬੀਰ ਸਿੰਘ ਨੇ ਕਿਹਾ, ਆਪਣੇ ਪਿੰਡ ਨੂੰ ਨਸ਼ਾ ਰਹਿਤ ਕਰਨ ਦਾ ਉਨ੍ਹਾਂ ਨੇ ਬੀੜਾ ਚੁੱਕਿਆ ਤਾਂ ਨਸ਼ੇ ਦੇ ਸੌਦਾਗਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਇਹ ਹਮਲਾ ਪਿੰਡ ਵਿਚ ਹੀ ਇਕ ਗੁਰਦੀਪ ਸਿੰਘ ਨਾਮਕ ਝੋਲਾਛਾਪ ਡਾਕਟਰ ਨੇ ਕਰਵਾਇਆ ਹੈ। ਜਿਸਦੇ ਕੋਲ ਕੋਈ ਡਿਗਰੀ ਨਹੀਂ ਹੈ।
ਗੁਰਦੁਆਰਾ ਸਾਹਿਬ ਦੇ ਪਿੱਛੇ ਉਸਦਾ ਮੈਡੀਕਲ ਸਟੋਰ ਹੈ। ਸਟੋਰ ਦੀ ਆੜ ਵਿਚ ਉਹ ਅਤੇ ਉਸਦੀ ਪਤਨੀ ਰਾਜ ਕੌਰ ਨੌਜਵਾਨਾਂ ਨੂੰ ਸ਼ਰ੍ਹੇਆਮ ਨਸ਼ਾ ਸਪਲਾਈ ਕਰਦੇ ਹਨ। ਪਹਿਲਾਂ ਵੀ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਹਨ, ਪਰ ਕੋਈ ਅਸਰ ਨਹੀਂ ਹੋਇਆ। ਜਸਬੀਰ ਸਿੰਘ ਦੇ ਮੁਤਾਬਕ ਦੋ ਸਾਲ ਪਹਿਲਾਂ ਵੀ ਤਸਕਰਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਸੀ। ਤਦ ਵੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਥਾਣਾ ਸਿਟੀ ਦੇ ਇੰਚਾਰਜ ਚੰਦਰ ਭੂਸ਼ਣ ਨੇ ਕਿਹਾ ਕਿ ਜਸਬੀਰ ਸਿੰਘ ਦੇ ਬਿਆਨ ‘ਤੇ ਗੁਰਦੀਪ ਸਿੰਘ, ਉਸਦੀ ਪਤਨੀ ਰਾਜ ਕੌਰ, ਹੈਪੀ, ਕਾਲਾ ਸਿੰਘ ‘ਤੇ ਕੇਸ ਦਰਜ ਕਰ ਲਿਆ ਹੈ। ਤਰਨਤਾਰਨ ਦੇ ਡੀਸੀ ਪ੍ਰਦੀਪ ਸਭਰਵਾਲ ਨੇ ਕਿਹਾ ਕਿ ਉਹ ਨਸ਼ਾ ਵੇਚਣ ਵਾਲਿਆਂ ਨੂੰ ਖੁਦ ਬਾਹਰ ਕੱਢ ਕੇ ਗ੍ਰਿਫਤਾਰ ਕਰਵਾਉਣਗੇ।
800 ਵਿਚੋਂ 500 ਪਰਿਵਾਰਾਂ ‘ਤੇ ਦਰਜ ਹਨ ਪਰਚੇ
ਪਿੰਡ ਦੌਲੇਵਾਲਾ ਵਿਚ ਖੁੱਲ੍ਹੇਆਮ ਵਿਕ ਰਿਹਾ ਨਸ਼ਾ, 2500 ਦਾ ਚਿੱਟਾ, 500 ਦਾ ਵਿਕ ਰਿਹਾ ਟੀਕਾ
ਮੋਗਾ : ਨਸ਼ਾ ਤਸਕਰੀ ਲਈ ਬਦਨਾਮ ਪਿੰਡ ਦੌਲੇਵਾਲਾ ਵਿਚ 11 ਮਹੀਨੇ ਪਹਿਲਾਂ ਪੱਕੀ ਚੌਕੀ ਬਣਾਉਣ ਦੇ ਬਾਵਜੂਦ ਨਸ਼ੇ ਦਾ ਕਾਰੋਬਾਰ ਜਾਰੀ ਹੈ। ਇਕ ਸਾਲ ਵਿਚ ਪੁਲਿਸ 123 ਕੇਸ ਦਰਜ ਕਰਕੇ 261 ਆਰੋਪੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਨ੍ਹਾਂ ਵਿਚ 25 ਮਹਿਲਾਵਾਂ ਹਨ। ਨਸ਼ੇ ਦੇ ਧੰਦੇ ਦਾ ਸੱਚ ਜਾਣਨ ਲਈ ਪੱਤਰਕਾਰਾਂ ਦੀ ਟੀਮ ਪਿੰਡ ਦੌਲੇਵਾਲਾ ਪਹੁੰਚੀ ਤਾਂ ਇਕ ਵਿਅਕਤੀ ਨੇ ਇਸ਼ਾਰਾ ਕਰਕੇ ਪੁੱਛਿਆ ਕੀ ਚਾਹੀਦਾ? ਸਫੇਦ ਨਸ਼ਾ 2500 ਰੁਪਏ ਅਤੇ ਟੀਕਾ 500 ਰੁਪਏ ਵਿਚ ਮਿਲੇਗਾ। ਇਸ ਤੋਂ ਬਾਅਦ ਤਸਕਰ ਟੀਮ ਨੂੰ ਘਰ ਲੈ ਗਿਆ। ਗੱਲਬਾਤ ਕਰਕੇ 300 ਰੁਪਏ ਵਿਚ ਟੀਕਾ ਦੇਣ ਦੀ ਗੱਲ ਤੈਅ ਹੋਈ। ਪੰਜ ਮਿੰਟ ਬਾਅਦ ਪੁੜੀਆਂ ਵਿਚ ਸਫੇਦ ਪਾਊਡਰ ਲਿਆ ਕੇ ਦਿੱਤਾ। ਪੁੜੀ ਦਿੰਦੇ ਹੋਏ ਤਸਕਰ ਨੇ ਕਿਹਾ, ਪਾਊਡਰ ਨੂੰ ਪਾਣੀ ਵਿਚ ਮਿਲਾ ਕੇ ਟੀਕਾ ਲਗਾ ਲੈਣਾ।
ਕਾਰਵਾਈ ਕਰਾਂਗੇ : ਡੀਐਸਪੀ : ਦੌਲੇਵਾਲਾ ਵਿਚ 800 ਘਰ ਹੈ। 580 ਪਰਿਵਾਰਾਂ ‘ਤੇ ਤਸਕਰੀ ਦੇ ਪਰਚੇ ਦਰਜ ਹਨ। ਇਨ੍ਹਾਂ ਵਿਚੋਂ 100 ਤੋਂ ਜ਼ਿਆਦਾ ਮਹਿਲਾਵਾਂ ਹਨ। ਐਸਟੀਐਫ ਦੇ ਡੀਐਸਪੀ ਕੁਲਦੀਪ ਸਿੰਘ ਨੇ ਕਿਹਾ ਕਿ ਜਲਦ ਹੀ ਦੌਲੇਵਾਲਾ ਵਿਚ ਵੱਡੀ ਕਾਰਵਾਈ ਕਰਾਂਗੇ। ਆਈਜੀ ਗੁਰਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਤਸਕਰਾਂ ਨੂੰ ਬਖਸ਼ਾਂਗੇ ਨਹੀਂ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …