ਲਤਾ ਮੰਗੇਸ਼ਕਰ
ਦੇਵੀ ਸੁਰਾਂ ਦੀ ਤੇ ਲਤਾ ਸੀ ਨਾਮ ਉਸਦਾ,
ਥਾਂ ਉਹਦੀ ਨਹੀਂ ਹੋਰ ਕੋਈ ਲੈ ਸਕਦਾ ।
ਪਿਆਰੀ ਅਵਾਜ਼ ਦਾ ਜਾਦੂ ਸੀ ਹਰ ਪਾਸੇ,
ਵਾਹ-ਵਾਹ ਕੀਤੇ ਬਿਨਾ ਨਹੀਂ ਕੋਈ ਰਹਿ ਸਕਦਾ ।
”ਮੇਰੇ ਵਤਨ ਕੇ ਲੋਗੋ” ਜਦ ਸੀ ਗੀਤ ਗਾਇਆ,
ਪੰਡਿਤ ਨਹਿਰੂ ਦੀ ਵੀ ਨਮ ਸੀ ਅੱਖ ਹੋਈ।
Bollywood ਨੂੰ ਇੰਝ ਮਹਿਸੂਸ ਹੋਵੇ,
ਰੂਹ ਸਰੀਰ ਨਾਲੋਂ ਜਿਵੇਂ ਅੱਜ ਵੱਖ ਹੋਈ।
30 ਹਜ਼ਾਰ ਤੋਂ ਕਿਤੇ ਵੱਧ ਗੀਤ ਗਾ ਕੇ,
92 ਸਾਲਾਂ ਦੀ ਉਮਰ ਵਿੱਚ ਕੂਚ ਕਰ ਗਈ।
ਸੇਧ ਲੈਣਗੀਆਂ ਨਵੀਆਂ ਪੀੜ੍ਹੀਆਂ ਵੀ,
ਖ਼ਜ਼ਾਨਾ ਸੰਗੀਤ ਵਾਲਾ ਨੱਕੋ-ਨੱਕ ਭਰ ਗਈ।
ਸੱਤਾਂ ਹੀ ਸੁਰਾਂ ‘ਤੇ ਪੂਰੀ ਸੀ ਪਕੜ ਉਸਦੀ,
ਮੌਸੀਕੀ ਜਗ਼ਤ ਦਾ ਸਿਖਰਲਾ ਸੰਤ ਸੀ ਉਹ।
100 ਸਾਲ ਬਾਅਦ ਵੀ ਸੁਨਣਗੇ ਲੋਕ ਉਹਨੂੰ,
Music ਦਾ ‘ਬਲਵਿੰਦਰਾ’ ਆਦਿ ਤੇ ਅੰਤ ਸੀ ਉਹ।
ਗਿੱਲ ਬਲਵਿੰਦਰ
CANADA +1.416.558.5530 ([email protected] )