Breaking News
Home / ਕੈਨੇਡਾ / ਪਿੰਡ ਮਾਣਕਰਾਏ ਦੀ ਸੰਗਤ ਵਲੋਂ ਲੰਗਰਾਂ ਦੀ ਸੇਵਾ

ਪਿੰਡ ਮਾਣਕਰਾਏ ਦੀ ਸੰਗਤ ਵਲੋਂ ਲੰਗਰਾਂ ਦੀ ਸੇਵਾ

ਟੋਰਾਂਟੋ/ਬਿਊਰੋ ਨਿਊਜ਼: ਹਰ ਸਾਲ ਦੀ ਤਰ੍ਹਾਂ ਪਿੰਡ ਮਾਣਕਰਾਏ ਦੀ ਸੰਗਤ ਵਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ‘ਤੇ ਚਾਰ ਦਿਨ ਅਤੇ ਵਿਸਾਖੀ ‘ਤੇ ਦੋ ਦਿਨ ਲੰਗਰ ਲਾਇਆ ਜਾਂਦਾ ਹੈ। ਟਰੱਸਟ ਦੇ ਪ੍ਰਧਾਨ ਗੁਰਨਾਮ ਸਿੰਘ ਹੀਰ ਅਤੇ ਗੁਰੂਘਰ ਦੇ ਪ੍ਰਧਾਨ ਗੁਰਨਾਮ ਸਿੰਘ ਰਾਏ, ਬਚਿੱਤ ਸਿੰਘ ਰਾਏ ਕੈਨੇਡਾ, ਬਲਵੀਰ ਸਿੰਘ ਰਾਏ, ਸੁਖਦੇਵ ਸਿੰਘ ਰਾਏ ਕੈਨੇਡਾ ਅਤੇ ਬਲਵੀਰ ਸਿੰਘ ਰਾਏ ਯੂ.ਕੇ., ਸੁਰਜੀਤ ਸਿੰਘ ਰਾਏ, ਕੁਲਵੰਤ ਸਿੰਘ ਰਾਏ, ਕਸ਼ਮੀਰ ਸਿੰਘ ਰਾਏ, ਹਰਪਾਲ ਸਿੰਘ ਹੀਰ ਯੂ.ਕੇ. ਅਤੇ ਸਾਰੇ ਪਿੰਡ ਵਲੋਂ ਲੰਗਰ ਲਗਾਇਆ ਜਾਂਦਾ ਹੈ। ਇਸ ਸਾਲ ਦੋ ਲੱਖ ਰੁਪਏ ਲੰਗਰ ਹਾਲ ‘ਤੇ ਖਰਚ ਕੀਤੇ ਗਏ ਹਨ। ਕੁਲਵੰਤ ਸਿੰਘ ਰਾਏ ਵਲੋਂ ਚਾਰ ਦਿਨ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …