ਬਰੈਂਪਟਨ : ਬਰੈਂਪਟਨ ਵੱਲੋਂ ਡਾਟਾ ਅਤੇ ਤਕਨਾਲੋਜੀ ਦੇ ਅਜਿਹੇ ਸੁਝਾਵਾਂ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਤਬਦੀਲੀ ਦੇ ਸਾਡੇ ਸੱਭ ਤੋਂ ਵੱਡੇ ਕਾਰਕ ਯੂਥ ਨੂੰ ਸ਼ਹਿਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹੋਏ ਨਵੇਂ ਕੈਨੇਡੀਅਨਾਂ ਦੇ ਸਾਡੇ ਸ਼ਹਿਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਗੇ। ਨਗਰ ਵਾਸੀਆਂ ਨੂੰ ਆਪਣੇ ਸੁਝਾਅ [email protected] ਰਾਹੀਂ ਦਾਖ਼ਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ ਦਾ ਵਿਸ਼ਵਾਸ਼ ਹੈ ਕਿ ਦੇਸ਼ ਵਿੱਚ ਸੱਭ ਤੋਂ ਵੱਧ ਤੇਜ਼ੀ ਨਾਲ ਵਧ ਰਹੇ ਬਰੈਂਪਟਨ ਸਿਟੀ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਵਾਸਤੇ ਸਮਾਰਟ ਸਿਟੀ ਚੈਲੇਂਜ ਬਰੈਂਪਟਨ ਵਾਸੀਆਂ ਨੂੰ ਆਵਿਸ਼ਕਾਰ, ਡਾਟਾ ਅਤੇ ਤਕਨਾਲੋਜੀ ਨੂੰ ਵਰਤਣ ਵਾਸਤੇ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕੈਨੇਡੀਅਨਾਂ ਨੂੰ ਉਹਨਾਂ ਦੀਆਂ ਕਮਿਊਨਿਟੀਆਂ ਵਿੱਚ ਅਰਥ ਭਰਪੂਰ ਤਬਦੀਲੀ ਲਿਆਉਣ ਲਈ ਸ਼ਕਤੀਸ਼ਾਲੀ ਬਣਾ ਰਹੀ ਹੈ। ਸਖ਼ਤ ਮਿਹਨਤੀ ਮੱਧ ਵਰਗੀ ਬਰੈਂਪਟਨ ਵਾਸੀਆਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਵਿੱਚ ਸਮਾਰਟ ਸਿਟੀ ਚੈਲੇਂਜ ਡਾਟਾ ਅਤੇ ਤਕਨਾਲੋਜੀ ਦੀ ਵਰਤੋਂ ਕਰੇਗਾ। ਬਰੈਂਪਟਨ ਇੱਕ ਸਿੱਖਿਅਤ ਅਤੇ ਆਵਸ਼ਿਕਾਰ ਭਰਪੂਰ ਸ਼ਹਿਰ ਹੈ। ਸਾਡੇ ਨਿਵਾਸੀਆਂ ਵੱਲੋਂ ਦਿੱਤੇ ਜਾਣ ਵਾਲੇ ਸੁਝਾਵਾਂ ਅਤੇ ਸਮਾਰਟ ਸਿਟੀ ਪਹੁੰਚ ਰਾਹੀਂ ਪ੍ਰਾਪਤ ਹੋਣ ਵਾਲੇ ਹਾਂ ਪੱਖੀ ਸਿੱਟਿਆਂ ਦਾ ਮੈਂ ਰਾਹ ਵੇਖ ਰਹੀ ਹਾਂ। ਸਮਾਰਟ ਸਿਟੀ ਚੈਲੇਂਜ ਇੱਕ ਕੈਨੇਡਾ ਭਰ ਵਿੱਚ ਹੋਣ ਵਾਲਾ ਮੁਕਾਬਲਾ ਹੈ ਜੋ ਮਿਊਂਸਪੈਲਟੀਆਂ, ਖੇਤਰੀ ਸਰਕਾਰਾਂ ਅਤੇ ਮੂਲਵਾਸੀ ਕਮਿਊਨਿਟੀਆਂ ਸਮੇਤ ਹਰ ਸਾਈਜ਼ ਦੀਆਂ ਕਮਿਊਨਿਟੀਆਂ ਲਈ ਖੁੱਲਾ ਹੈ। ਚੈਲੇਂਜ ਵੱਲੋਂ ਕਮਿਊਨਿਟੀਆਂ ਨੂੰ ਆਵਿਸ਼ਕਾਰ, ਡਾਟਾ ਅਤੇ ਤਕਨਾਲੋਜੀ ਦੀ ਵਰਤੋਂ ਰਾਹੀਂ ਨਿਵਾਸੀਆਂ ਦੇ ਜੀਵਨ ਨੂੰ ਸੁਧਾਰਨ ਲਈ ਸਮਾਰਟ ਸਿਟੀ ਪਹੁੰਚ ਅਪਨਾਉਣ ਲਈ ਉਤਸ਼ਹਿਤ ਕੀਤਾ ਜਾਂਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …