ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10 ਤੋਂ ਉਮੀਦਵਾਰ ਹਨ ਸਿੱਧੂ
ਬਰੈਂਪਟਨ : ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਤੇ ਉਹ ਬਰੈਂਪਟਨ ਵਿਖੇ ਹੀ ਰਹਿੰਦਾ ਰਿਹਾ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ ਦੇ ਪੋਤੇ ਤੇ ਤੇਜਿੰਦਰ ਸਿੱਧ ਦੇ ਸਪੁੱਤਰ ਹਨ। ਰੋਹਿਤ ਸਿੱਧੂ ਨੇ ਬਰੈਂਪਟਨ ਤੇ ਪੀਲ ਰੀਜਨ ਦੇ ਵੱਖ ਵੱਖ ਪਬਲਿਕ ਸਕੂਲਾਂ ਵਿੱਚ ਪੜ੍ਹਾਈ ਕੀਤੀ।
ਬਰੈਂਪਟਨ ਵਿੱਚ ਹੀ ਰਹੇ ਰੋਹਿਤ ਸਿੱਧੂ ਦਿਨੋਂ ਦਿਨ ਵੱਧ ਰਹੇ ਪ੍ਰਾਪਰਟੀ ਟੈਕਸਾਂ ਕਾਰਨ ਇੱਥੋਂ ਦੇ ਪਰਿਵਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਸਮਝਦੇ ਹਨ। ਬਰੈਂਪਟਨ ਵਿੱਚ ਮਿਸੀਸਾਗਾ ਤੇ ਟੋਰਾਂਟੋ ਦੇ ਨਾਲ ਨਾਲ ਸਮੁੱਚੇ ਜੀਟੀਏ ਨਾਲੋਂ ਵੀ ਜ਼ਿਆਦਾ ਪ੍ਰਾਪਰਟੀ ਟੈਕਸ ਹਨ। ਮੰਦਭਾਗੀ ਗੱਲ ਇਹ ਹੈ ਕਿ ਇਨ੍ਹਾਂ ਉੱਚ ਪ੍ਰਾਪਰਟੀ ਟੈਕਸਾਂ ਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਮਿਉਂਸਪਲ ਸੇਵਾਵਾਂ ਹੋਰਨਾਂ ਸ਼ਹਿਰਾਂ ਨਾਲੋਂ ਬਿਹਤਰ ਹਨ। ਅਸਲ ਵਿੱਚ ਮਿਉਂਸਪਲ ਸੇਵਾਵਾਂ ਜਿਵੇਂ ਕਿ ਗਾਰਬੇਜ ਕੁਲੈਕਸ਼ਨ, ਰੀਸਾਈਕਲਿੰਗ ਤੇ ਸਨੋਅ ਹਟਾਉਣਾ ਆਦਿ ਵਿੱਚ ਪਿਛਲੇ 4 ਸਾਲਾਂ ਵਿੱਚ ਨਿਘਾਰ ਹੀ ਆਇਆ ਹੈ। ਇਨ੍ਹਾਂ ਉੱਚ ਪ੍ਰਾਪਰਟੀ ਟੈਕਸਾਂ ਨਾਲ ਵਧੇਰੇ ਹਸਪਤਾਲ, ਜਿਨ੍ਹਾਂ ਦੀ ਬਰੈਂਪਟਨ ਨੂੰ ਫੌਰੀ ਲੋੜ ਹੈ, ਤਿਆਰ ਕਰਨ ਵਿੱਚ ਕੋਈ ਮਦਦ ਨਹੀਂ ਮਿਲੀ। ਇਨ੍ਹਾਂ ਉੱਚ ਪ੍ਰਾਪਰਟੀ ਟੈਕਸਾਂ ਨਾਲ ਵਧੇਰੇ ਪੁਲਿਸ ਅਧਿਕਾਰੀ ਵੀ ਤਾਇਨਾਤ ਨਹੀਂ ਕੀਤੇ ਗਏ। ਇਨ੍ਹਾਂ ਉੱਚ ਪ੍ਰਾਪਰਟੀ ਟੈਕਸਾਂ ਦੇ ਬਦਲੇ ਮਿਲਣ ਵਾਲੀਆਂ ਮਿਉਂਸਪਲ ਸੇਵਾਵਾਂ, ਜਿਹੜੀਆਂ ਸਿਟੀ ਆਫ ਬਰੈਂਪਟਨ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਵੀ ਨਿਗੂਣੀਆਂ ਜਿਹੀਆਂ ਹੀ ਹਨ। ਜੇ ਤੁਸੀਂ ਚਾਹੁੰਦੇ ਹੋਂ ਕਿ ਤੁਹਾਡੇ ਟੈਕਸ ਡਾਲਰ ਤੁਹਾਨੂੰ ਹੋਰ ਵਧੀਆ ਮਿਉਂਸਪਲ ਸੇਵਾਵਾਂ, ਬਿਹਤਰ ਫੰਡਿੰਗ, ਪਾਰਦਰਸ਼ੀ ਫੰਡਿੰਗ ਮੁਹੱਈਆ ਕਰਵਾਉਣ ਤਾਂ 22 ਅਕਤੂਬਰ ਨੂੰ ਰੋਹਿਤ ਸਿੱਧੂ ਨੂੰ ਵੋਟ ਪਾ ਕੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਬਰੈਂਪਟਨ ਸਿਟੀ ਕਾਉਂਸਲਰ ਬਣਾਓ। ਤੁਹਾਡੇ ਵਿੱਚੋਂ ਰੋਹਿਤ ਸਿੱਧੂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਜਾਂ ਵਾਲੰਟੀਅਰ ਵਜੋਂ ਨਾਲ ਜੁੜਨ ਵਾਲਿਆਂ ਲਈ ਤੁਸੀਂ ਉਸ ਦੀ ਕੰਪੇਨ ਨਾਲ 416-999-1300 ਉੱਤੇ ਸੰਪਰਕ ਕਰ ਸਕਦੇ ਹੋਂ ਜਾਂ ਮਮਮ.ਗਰੀਜਵਤਜਦੀਚ.ਫਰਠ ਉੱਤੇ ਵਿਜ਼ਿਟ ਕਰ ਸਕਦੇ ਹੋਂ। ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਲਈ ਰੋਹਿਤ ਸਿੱਧੂ ਨੂੰ ਅਗਲਾ ਸਿਟੀ ਕਾਉਂਸਲਰ ਬਣਾਉਣ ਵਾਸਤੇ 22 ਅਕਤੂਬਰ ਨੂੰ ਉਨ੍ਹਾਂ ਨੂੰ ਵੋਟ ਪਾਓ। ਬਰੈਂਪਟਨ ਸੌਕਰ ਸੈਂਟਰ ਤੇ ਗੋਰ ਮੀਡੋਅਜ਼ ਕਮਿਊਨਿਟੀ ਸੈਂਟਰ ਜਾਂ 6 ਅਕਤੂਬਰ ਦਿਨ ਸ਼ਨਿੱਚਰਵਾਰ ਤੇ 13 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਐਡਵਾਂਸ ਵੋਟਿੰਗ ਕੀਤੀ ਜਾ ਸਕਦੀ ਹੈ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …