ਮਰੀਜ਼ ਦਿਖਾਉਣ ਦੇ ਬਹਾਨੇ ਖੇਤਾਂ ‘ਚ ਲਿਜਾ ਕੇ ਮਾਰੀਆਂ ਗੋਲੀਆਂ
ਮੋਗਾ/ਬਿਊਰੋ ਨਿਊਜ਼
ਮੋਗਾ ਦੇ ਕਸਬੇ ਬੱਧਣੀ ਕਲਾਂ ਵਿਚ ਇਕ ਡਾਕਟਰ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਡਾਕਟਰ ਮਨਦੀਪ ਸਿੰਘ ਨੂੰ ਅੱਜ ਸ਼ਵੇਰੇ ਅਣਪਛਾਤੇ ਵਿਅਕਤੀ ਮਰੀਜ਼ ਦਿਖਾਉਣ ਦੇ ਬਹਾਨੇ ਆਪਣੇ ਨਾਲ ਲੈ ਕੇ ਗਏ ਅਤੇ ਖੇਤਾਂ ਵਿਚ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਡਾਕਟਰ ਮਨਦੀਪ ਸਿੰਘ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਕਿ ਦੋ ਵਿਅਕਤੀ ਦਵਾਈ ਦੇ ਬਹਾਨੇ ਉਸ ਦੇ ਬੇਟੇ ਨੂੰ ਆਪਣੇ ਨਾਲ ਲੈ ਗਏ ਸਨ। ਮ੍ਰਿਤਕ ਦਾ ਲਾਇਸੰਸੀ ਰਿਵਾਲਵਰ ਵੀ ਕਾਤਲ ਨਾਲ ਹੀ ਲੈ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Check Also
ਭਾਖੜਾ ਜਲ ਵਿਵਾਦ ਸਬੰਧੀ ਹਾਈਕੋਰਟ ’ਚ ਅਗਲੀ ਸੁਣਵਾਈ 22 ਮਈ ਨੂੰ
ਕੇਂਦਰ ਤੇ ਹਰਿਆਣਾ ਨੇ ਦਾਖਲ ਕੀਤਾ ਜਵਾਬ ਅਤੇ ਪੰਜਾਬ ਸਰਕਾਰ ਨੇ ਮੰਗਿਆ ਕੁਝ ਸਮਾਂ ਚੰਡੀਗੜ੍ਹ/ਬਿਉੂਰੋ …