ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 15 ਜੁਲਾੲ 2017 ਨੂੰ ਮਿਨੇਕਰ ਪਾਰਕ ਸੀਨੀਅਰਜ਼ ਕਲੱਬ ਬਰੈਂਪਟਨ ਨੇ 150ਵਾਂ ਕੈਨੇਡਾ ਡੇਅ ਅਤੇ ਚੌਥਾ ਫੈਮਿਲੀ ਫਨ ਫੇਅਰ ਆਯੋਜਿਤ ਕੀਤਾ ਗਿਆ। ਇਹ ਬਿਲਕੁਲ ਮੇਲੇ ਦੀ ਤਰ੍ਹਾਂ ਸੀ। ਔਰਤਾਂ, ਬੱਚੇ ਤੇ ਆਦਮੀ ਸੋਹਣੇ-ਸੋਹਣੇ ਕੱਪੜੇ ਪਾ ਕੇ ਸਜ ਕੇ ਆਏ ਸਨ। ਇਸ ਦਾ ਪ੍ਰਬੰਧ ਸੀਨੀਅਰਜ਼ ਵਲੋਂ ਚੁਣੇ ਗਏ ਮਾਸਟਰ ਅਮਰੀਕ ਸਿੰਘ, ਜਗਦੇਵ ਸਿੰਘ ਗਰੇਵਾਲ ਤੇ ਰਾਮ ਪ੍ਰਕਾਸ਼ ਪਾਲ ਨੇ ਕੀਤਾ।
ਆਲੇ ਦੁਆਲੇ ਦੇ ਬਹੁਤ ਸਾਰੇ ਵਸਨੀਕ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ। ਅਵਤਾਰ ਸਿੰਘ ਰਿਟਾਇਰਡ ਜੱਜ ਉਚੇਚੇ ਤੌਰ ‘ਤੇ ਪਹੁੰਚੇ ਸਨ। ਬੱਚਿਆਂ, ਔਰਤਾਂ ਤੇ ਮਰਦਾਂ ਦੀਆਂ ਦੌੜਾਂ ਕਰਾਈਆਂ ਗਈਆਂ, ਜਿਨ੍ਹਾਂ ਨੂੰ ਬੜੇ ਸੁਚੱਜੇ ਢੰਗ ਨਾਲ ਗਿਆਨ ਸਿੰਘ ਸੰਘਾ, ਮਾਸਟਰ ਹਰਨਾਮ ਸਿੰਘ ਤੇ ਸੂਬੇਦਾਰ ਹਰਨੇਕ ਸਿੰਘ ਨੇ ਪੂਰਾ ਕੀਤਾ। ਵੱਖ-ਵੱਖ ਸੀਨੀਅਰਜ਼ ਵਲੋਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਹ ਇਨਾਮ ਲੈ ਕੇ ਸਾਰੇ ਬਹੁਤ ਖੁਸ਼ ਸਨ। ਖਾਣ-ਪੀਣ ਦਾ ਬੜਾ ਖੁੱਲ੍ਹਾ ਲੰਗਰ ਲਾਇਆ ਗਿਆ। ਜਿਸ ਵਿਚ ਹੋਰਨਾਂ ਸੱਜਣਾਂ ਦੇ ਨਾਲ ਸੂਬੇਦਾਰ ਗੁਰਬਖਸ਼ ਸਿੰਘ, ਸੋਹਣ ਸਿੰਘ, ਵਿਨੋਦ ਪਾਲ ਗੁਰੀ, ਗੁਰਦਾਵਰ ਸਿੰਘ, ਕੁਲਦੀਪ ਪਾਲ ਤੇ ਗੁਰਨਾਮ ਸਿੰਘ ਨੇ ਸੇਵਾ ਕੀਤੀ। ਸ਼ਾਮ ਨੂੰ ਤਕਰੀਬਨ 8 ਵਜੇ ਇਹ ਪ੍ਰੋਗਰਾਮ ਸੰਪਨ ਹੋਇਆ।
ਮਿਲੇਕਰ ਪਾਰਕ ਸੀਨੀਅਰ ਕਲੱਬ ਨੇ ਕੈਨੇਡਾ ਡੇਅ ਮਨਾਇਆ
RELATED ARTICLES