ਬਰੈਂਪਟਨ : ਅਜ਼ੇਰੇਸ, ਪੁਰਤਗਾਲ ਦੇ ਪਹਿਲੇ ਡਿਵੀਜ਼ਨ ਸੌਕਰ ਕਲੱਬ, ਕਲੱਬ ਡੇਸਪੋਰਟਿਵੋ ਸੈਂਟਾ ਕਲਾਰਾ ਵੱਲੋਂ ਬਰੈਂਪਟਨ ਯੂਥ ਸੌਕਰ ਕਲੱਬ ਨਾਲ ਮਿਲਕੇ ਬਰੈਂਪਟਨ ਵਿਖੇ ਸੌਕਰ ਅਕੈਡਮੀ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਇਸਦਾ ਐਲਾਨ ਕਰਨ ਲਈ 12 ਅਕਤੂਬਰ ਨੂੰ ਪੁਰਤਗਾਲ ਦੇ ਕਲੱਬ ਡੇਸਪੋਰਟਿਵੋ ਸੈਂਟਾ ਕਲਾਰਾ ਦੇ ਪ੍ਰਧਾਨ ਇੱਥੇ ਆ ਰਹੇ ਹਨ। ਉਨ੍ਹਾਂ ਦਾ ਮੇਅਰ ਲਿੰਡਾ ਜੈਫਰੀ ਅਤੇ ਰਿਜਨਲ ਕੌਂਸਲਰ ਮਾਰਟਿਨ ਮੇਡੀਓਰੋਸ ਵੱਲੋਂ ਸਵਾਗਤ ਕੀਤਾ ਜਾਏਗਾ। ਬਰੈਂਪਟਨ ਯੂਥ ਸੌਕਰ ਕਲੱਬ ਦੀ ਸਥਾਪਨਾ 1970 ਵਿੱਚ ਕੀਤੀ ਗਈ ਸੀ ਅਤੇ ਉਦੋਂ ਤੋਂ ਹੀ ਇਹ ਖਿਡਾਰੀਆਂ, ਰੈਫਰੀਆਂ ਅਤੇ ਕੋਚਾਂ ਦੇ ਵਿਕਾਸ ਲਈ ਪ੍ਰੋਗਰਾਮ ਤਿਆਰ ਕਰ ਰਿਹਾ ਹੈ।
ਸੌਕਰ ਅਕੈਡਮੀ ਦਾ ਐਲਾਨ 12 ਅਕਤੂਬਰ ਨੂੰ ਹੋਵੇਗਾ
RELATED ARTICLES

