0.9 C
Toronto
Tuesday, December 23, 2025
spot_img
Homeਕੈਨੇਡਾਮਾਮਲਾ ਕਰੋਨਾ ਵਾਇਰਸ ਦਾ

ਮਾਮਲਾ ਕਰੋਨਾ ਵਾਇਰਸ ਦਾ

ਇਰਾਨ ਵਿਚ ਰਹਿੰਦੇ ਕੈਨੇਡੀਅਨਾਂ ਨੇ ਕੈਨੇਡਾ ਸਰਕਾਰ ਤੋਂ ਮੰਗੀ ਮਦਦ
ਟੋਰਾਂਟੋ/ਬਿਊਰੋ ਨਿਊਜ਼ : ਇਰਾਨ ਵਿਚ ਰਹਿਣ ਵਾਲੇ ਕੈਨੇਡੀਅਨਾਂ ਨੇ ਆਪਣੀ ਕੈਨੇਡਾ ਸਰਕਾਰ ਤੋਂ ਮਦਦ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਹੁਣ ਇੱਥੋਂ ਤੱਕ ਫੈਲ ਚੁੱਕਿਆ ਹੈ ਤੇ ਉਨ੍ਹਾਂ ਕੋਲ ਕਿਤੇ ਹੋਰ ਜਾਣ ਲਈ ਥਾਂ ਨਹੀਂ ਹੈ। ਉਨ੍ਹਾਂ ਓਟਵਾ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੈਨੇਡਾ ਸੱਦਣ ਦਾ ਉਪਰਾਲਾ ਕੀਤਾ ਜਾਵੇ। ਜੇ ਅਜਿਹਾ ਨਹੀਂ ਹੋ ਸਕਦਾ ਤਾਂ ਘੱਟੋ ਘੱਟ ਉਨ੍ਹਾਂ ਨੂੰ ਕਾਉਂਸਲਰ ਸੇਵਾਵਾਂ ਹੀ ਮੁਹੱਈਆ ਕਰਵਾਈਆਂ ਜਾਣ।
ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਵਿੱਚੋਂ 500 ਕੈਨੇਡੀਅਨਾਂ ਤੇ ਆਪਣੇ ਪਰਿਵਾਰਾਂ ਨੂੰ ਵਾਪਿਸ ਸੱਦ ਚੁੱਕੀ ਹੈ। ਇਨ੍ਹਾਂ ਇਲਾਕਿਆਂ ਵਿੱਚ ਵੁਹਾਨ ਵੀ ਸ਼ਾਮਲ ਹੈ, ਇਸ ਸ਼ਹਿਰ ਤੋਂ ਹੀ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਇਲਾਵਾ ਜਾਪਾਨ ਦੇ ਤੱਟ ਉੱਤੇ ਖੜ੍ਹੇ ਡਾਇਮੰਡ ਪ੍ਰਿੰਸੈਸ ਬੇੜੇ ਵਿੱਚੋਂ ਵੀ ਕੈਨੇਡੀਅਨਾਂ ਨੂੰ ਵਾਪਿਸ ਲਿਆਂਦਾ ਜਾ ਚੁੱਕਿਆ ਹੈ।ઠਇਹ ਵਾਇਰਸ ਪਿੱਛੇ ਜਿਹੇ ਹੀ ਇਰਾਨ ਤੱਕ ਪਹੁੰਚ ਗਿਆ ਹੈ, ਇਰਾਨ ਵਿੱਚ ਕੋਰੋਨਾਵਾਇਰਸ ਦੇ 95 ਕੇਸਾਂ ਦੀ ਪੁਸ਼ਟੀ ਹੋਈ ਹੈ।ਇੱਕਲੇ ਪਿਛਲੇ ਹਫਤੇ ਹੀ 16 ਮੌਤਾਂ ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇੱਥੋਂ ਤੱਕ ਕਿ ਇਰਾਨ ਦੇ ਡਿਪਟੀ ਸਿਹਤ ਮੰਤਰੀ ਦਾ ਟੈਸਟ ਵੀ ਵਾਇਰਸ ਦੇ ਸਬੰਧ ਵਿੱਚ ਪਾਜ਼ੀਟਿਵ ਆਇਆ ਹੈ। ਇੱਥੇ ਹੀ ਬੱਸ ਨਹੀਂ ਇਰਾਨ ਦੇ ਨਾਲ ਲੱਗਦੇ ਕਈ ਦੇਸ਼ਾਂ ਨੇ ਇਰਾਨ ਨਾਲ ਲੱਗਦੀਆਂ ਆਪਣੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਕਈ ਹੋਰਨਾਂ ਦੇਸ਼ਾਂ ਨੇ ਵੀ ਇਰਾਨ ਤੋਂ ਜਾਂ ਇਰਾਨ ਲਈ ਹਵਾਈ ਸਫਰ ਬੰਦ ਕਰ ਦਿੱਤਾ ਹੈ।

RELATED ARTICLES
POPULAR POSTS