4.3 C
Toronto
Wednesday, October 29, 2025
spot_img
Homeਕੈਨੇਡਾਆਸਕਰ ਲਈ ਫਿਲਮ 'ਲਾਪਤਾ ਲੇਡੀਜ਼' ਦੀ ਚੋਣ

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ
ਚੇਨਈ/ਬਿਊਰੋ ਨਿਊਜ਼ : ਕਿਰਨ ਰਾਓ ਦੀ ‘ਲਾਪਤਾ ਲੇਡੀਜ਼’ ਨੂੰ ਆਸਕਰ ਪੁਰਸਕਾਰ 2025 ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਫਿਲਮ ਫੈਡਰੇਸ਼ਨ ਆਫ਼ ਇੰਡੀਆ ਨੇ ਚੇਨਈ ਵਿਚ ਇਸਦਾ ਐਲਾਨ ਕੀਤਾ। ਪੁਰਸ਼ ਪ੍ਰਧਾਨ ਸਮਾਜ ‘ਤੇ ਹਲਕੇ-ਫੁਲਕੇ ਵਿਅੰਗ ਨਾਲ ਭਰਪੂਰ ਇਸ ਹਿੰਦੀ ਫਿਲਮ ਨੂੰ 29 ਫਿਲਮਾਂ ‘ਚੋਂ ਚੁਣਿਆ ਗਿਆ ਹੈ, ਜਿਨ÷ ਾਂ ‘ਚ ਬੌਲੀਵੁੱਡ ਦੀ ਹਿਟ ਫਿਲਮ ‘ਐਨੀਮਲ’, ਮਲਿਆਲਮ ਦੀ ਕੌਮੀ ਪੁਰਸਕਾਰ ਜੇਤੂ ‘ਅੱਟਮ’ ਅਤੇ ਕਾਨ ਫਿਲਮ ਮੇਲੇ ‘ਚ ਜੇਤੂ ਰਹੀ ‘ਆਲ ਵੁਈ ਇਮੈਜਿਨ ਐਜ਼ ਲਾਈਟ’ ਸ਼ਾਮਲ ਹਨ। ਅਸਾਮੀ ਫਿਲਮ ਡਾਇਰੈਕਟਰ ਜਾਹਨੂ ਬਰੂਆ ਦੀ ਅਗਵਾਈ ਹੇਠਲੀ 13 ਮੈਂਬਰੀ ਚੋਣ ਕਮੇਟੀ ਨੇ ਆਮਿਰ ਖ਼ਾਨ ਅਤੇ ਕਿਰਨ ਰਾਓ ਦੀ ਪੇਸ਼ਕਸ਼ ‘ਲਾਪਤਾ ਲੇਡੀਜ਼’ ਨੂੰ ਅਕੈਡਮੀ ਐਵਾਰਡਜ਼ ‘ਚ ਬਿਹਤਰੀਨ ਕੌਮਾਂਤਰੀ ਫਿਲਮ ਸ਼੍ਰੇਣੀ ਲਈ ਸਰਬਸੰਮਤੀ ਨਾਲ ਚੁਣਿਆ ਹੈ। ਇਸ ਸ਼੍ਰੇਣੀ ‘ਚ ਸ਼ਾਮਲ ਹੋਣ ਦੀ ਦੌੜ ‘ਚ 29 ਫਿਲਮਾਂ ‘ਚੋਂ ਹਿੰਦੀ ਫਿਲਮ ‘ਸ੍ਰੀਕਾਂਤ’, ਤਾਮਿਲ ਫਿਲਮ ‘ਵਾਜ਼ਹਾਈ’ ਤੇ ‘ਤੰਗਲਾਨ’ ਅਤੇ ਮਲਿਆਲਮ ਫਿਲਮ ‘ਊਲੋਜ਼ੂਕੂ’ ਸਨ। ਮਾਰਚ ‘ਚ ਰਿਲੀਜ਼ ਹੋਈ ‘ਲਾਪਤਾ ਲੇਡੀਜ਼’ 2001 ‘ਚ ਦਿਹਾਤੀ ਭਾਰਤ ‘ਚ ਦੋ ਵਹੁਟੀਆਂ ਦੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ‘ਤੇ ਆਧਾਰਿਤ ਹੈ, ਜਿਨ÷ ਾਂ ਦੀ ਟਰੇਨ ਸਫ਼ਰ ਦੌਰਾਨ ਅਦਲਾ-ਬਦਲੀ ਹੋ ਜਾਂਦੀ ਹੈ। ਕਿਰਨ ਰਾਓ ਨੇ ਕਿਹਾ ਕਿ ਉਹ ਬੇਹੱਦ ਸਨਮਾਨਿਤ ਅਤੇ ਖੁਸ਼ੀ ਮਹਿਸੂਸ ਕਰ ਰਹੀ ਹੈ ਕਿ ਉਨ÷ ਾਂ ਦੀ ਫਿਲਮ 97ਵੇਂ ਅਕੈਡਮੀ ਐਵਾਰਡਜ਼ ‘ਚ ਭਾਰਤੀ ਦੀ ਨੁਮਾਇੰਦਗੀ ਕਰੇਗੀ। ਉਨ÷ ਾਂ ਉਮੀਦ ਜਤਾਈ ਕਿ ਇਹ ਫਿਲਮ ਭਾਰਤ ਵਾਂਗ ਦੁਨੀਆ ਭਰ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ। ਫਿਲਮ ‘ਚ ਨਿਤਾਂਸ਼ੀ ਗੋਇਲ, ਪ੍ਰਤਿਭਾ ਰਾਂਟਾ, ਸਪਰਸ਼ ਸ੍ਰੀਵਾਸਤਵ, ਰਵੀ ਕਿਸ਼ਨ, ਛਾਇਆ ਕਦਮ ਅਤੇ ਗੀਤਾ ਅਗਰਵਾਲ ਨੇ ਅਦਾਕਾਰੀ ਕੀਤੀ ਹੈ। ਰਵੀ ਕਿਸ਼ਨ ਨੇ ਕਿਹਾ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਇਹ ਫਿਲਮ ਆਸਕਰ ਲਈ ਜਾਵੇਗੀ। ਫਿਲਮ ਨੂੰ 2023 ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ‘ਚ ਵੀ ਦਿਖਾਇਆ ਗਿਆ ਸੀ।

 

RELATED ARTICLES

ਗ਼ਜ਼ਲ

POPULAR POSTS