ਬਰੈਂਪਟਨ/ਹਰਜੀਤ ਬਾਜਵਾ
ਸਾਊਥ ਫੀਲਡ ਵੈਲਿਜ ਸੀਨੀਅਰ ਕਲੱਬ ਕੈਲੇਡਨ ਸ਼ਹਿਰ ਵੱਲੋਂ ਸਾਊਥ ਫੀਲਡ ਵੈਲਿਜ ਪਬਲਿਕ ਸਕੂਲ ਵਿੱਚ ਪਿਛਲੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 547ਵਾਂ ਜਨਮ ਦਿਨ ਅਤੇ ਰਮੈਂਬਰਸ ਡੇਅ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਮਨਾਇਆ ਗਿਆ ਅਤੇ ਕਲੱਬ ਵੱਲੋਂ 1100 ਸਮੋਸੇ ਸਕੂਲ ਦੇ ਸਟਾਫ ਅਤੇ ਬੱਚਿਆਂ ਵਿੱਚ ਵੰਡੇ ਗਏ।
ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਅਸੀਂ ਸਿੱਖ ਧਰਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਸਕੂਲ ਸਟਾਫ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਵੇਂ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਗੁਰੂ ਘਰਾਂ ਵਿੱਚ ਲੰਗਰ ਵਰਤਾਇਆ ਜਾਂਦਾ ਹੈ ਜਿੱਥੇ ਹਰ ਧਰਮ ਨਾਲ ਸਬੰਧਤ ਵਿਅਕਤੀ ਜਾ ਸਕਦਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡੈਨੀਆਲਾ ਪੇਰਿਟ ਨੇ ਆਖਿਆ ਕਿ ਸਾਨੂੰ ਕਲੱਬ ਨਾਲ ਸਹਿਯੋਗ ਕਰਕੇ ਬੇਹੱਦ ਖੁਸ਼ੀ ਹੋ ਰਹੀ ਹੈ।
ਉਹਨਾਂ ਕਲੱਬ ਦੇ ਮੈਂਬਰਾਂ ਦਾ ਇਸ ਮੌਕੇ ਧੰਨਵਾਦ ਵੀ ਕੀਤਾ ਅਤੇ ਭਾਰਤੀ ਖਾਣਿਆਂ ਦੀ ਮ੍ਰਸੰਸਾ ਵੀ ਕੀਤੀ ਇਸ ਮੌਕ ੇਸਕੂਲ ਦੀ ਵਾਈਸ ਪ੍ਰਿੰਸੀਪਲ ਜੇਨ ਸਟੇਜਮੈਨ, ਲਿਸਾ ਓਕਾਜਾਵਾ ਅਤੇ ਕਲੱਬ ਦੇ ਅਮਰੀਕ ਸਿੰਘ ਭੋਗਲ, ਕੈਪਟਨ ਕੁਲਵੰਤ ਸਿੰਘ, ਮੇਜਰ ਸਿੰਘ, ਸੁਦਾਗਰ ਸਿੰਘ, ਨਾਇਬ ਸਿੰਘ, ਗੁਰਨਾਮ ਸਿੰਘ, ਮੋਹਨ ਸਿੰਘ, ਦਰਸ਼ਨ ਸਿੰਘ, ਕੇਵਲ ਸਿੰਘ ਅਤੇ ਅਜੈਬ ਸਿੰਘ ਆਦਿ ਵੀ ਮੌਜੂਦ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …