Breaking News
Home / ਕੈਨੇਡਾ / ਪਰਿਵਾਰਕ ਸੁਖ ਸ਼ਾਂਤੀ ਸਮਾਗਮ 13 ਨਵੰਬਰ ਨੂੰ

ਪਰਿਵਾਰਕ ਸੁਖ ਸ਼ਾਂਤੀ ਸਮਾਗਮ 13 ਨਵੰਬਰ ਨੂੰ

logo-2-1-300x105-3-300x105ਕੈਲਗਰੀ/ਬਿਊਰੋ ਨਿਊਜ਼
ਰਾਇਲ ਵੋਮੈਨ ਕਲਚਰਲ ਸੁਸਾਇਟੀ ਆਫ ਕੈਲਗਰੀ ਵਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਆਯੋਜਿਤ ਕੀਤਾ ਜਾਂਦਾ ਫੈਮਲੀ ਪਰੌਸਪੈਰਿਟੀ ਈਵੈਂਟ (ਪਰਿਵਾਰਕ ਸੁਖ ਸ਼ਾਂਤੀ ਸਮਾਗਮ) 13 ਨਵੰਬਰ 2016 ਨੂੰ ਪਾਕਸਿਤਾਨੀ ਕਮਿਊਨਿਟੀ ਐਸੋਸੀਏਸ਼ਨ (ਪੀ ਸੀ ਏ) ਹਾਲ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਨੂੰ ‘ਯੁਨਾਈਟਿਡ ਵੇਅ ਕੈਲਗਰੀ’ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ। ਪ੍ਰੋਗਰਾਮ ਦੌਰਾਨ ਪਰਿਵਾਰਕ ਸਹਿਹੋਂਦ ਦੇ ਵਿਸ਼ੇਸ਼ਗ ਅਤੇ ਭਾਈਚਾਰੇ ਦੇ ਬੁੱਧੀਜੀਵੀ ਆਪਣੇ ਕੀਮਤੀ ਵਿਚਾਰ ਮਹਿਮਾਨਾਂ ਨਾਲ ਸਾਂਝੇ ਕਰਦੇ ਹਨ। ਅਸੀਂ ਸਭ ਨਗਰ ਨਿਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਸਮੇਂ ਸਿਰ ਪਹੁੰਚ ਕੇ ਸ਼ਾਮਲ ਹੋਵੋ ਅਤੇ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਸਮਾਜ ਨੂੰ ਨਰੋਆ ਤੇ ਖੁਸ਼ਹਾਲ ਬਣਾਉਣ ਲਈ ਯਤਨ ਕਰੀਏ।
ਜਗ੍ਹਾ ਦਾ ਅਡਰੈਸ : 4656 West Wing Drive NE Calgary, ਮਿਤੀ ਅਤੇ ਸਮਾਂ    : 13 ਨਵੰਬਰ, 2016 (ਐਤਵਾਰ) 3 – 6 ਸ਼ਾਮ, ਸੰਪਰਕ   : ਗੁਰਮੀਤ ਕੌਰ ਸਰਪਾਲ  ਚੇਅਰਮੇਨ 403 280 6090

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …