ਬਰੈਂਪਟਨ : ਟੋਰਾਂਟੋ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਅਤੇ ਕੈਨੇਡਾ ਭਰ ਵਿੱਚ ਨਾਟਕ ਖੇਡ ਚੁੱਕੇ ਨਿਰਦੇਸ਼ਕ ਅਤੇ ਅਦਾਕਾਰ ਜਸਪਾਲ ਢਿੱਲੋਂ ਵੱਲੋਂ ਇੱਕ ਵਾਰ ਫਿਰ ਬਰੈਂਪਟਨ ਵਿੱਚ ਪੰਜਾਬੀ ਹਾਸ-ਰਸ ਨਾਟਕ ਖੇਡਿਆ ਜਾ ਰਿਹਾ ਹੈ। ਦਵਿੰਦਰ ਗਿੱਲ ਵੱਲੋਂ ਲਿਖੇ ਗਏ ਇਸ ਨਾਟਕ ਵਿੱਚ ਬਹੁਤ ਹੀ ਮਨੋਰੰਜ਼ਕ ਤਰੀਕੇ ਨਾਲ਼ ਹੀਰ-ਰਾਂਝੇ ਦੀ ਪਿਆਰ ਕਹਾਣੀ ਨੂੰ ਅਧੁਨਿਕ ਮਾਹੌਲ ਅਨੁਸਾਰ ਕੈਨੇਡਾ ਦੀ ਇਮੀਗ੍ਰੇਸ਼ਨ ਨਾਲ਼ ਜੋੜ ਕੇ ਪੇਸ਼ ਕੀਤਾ ਗਿਆ ਹੈ। ਮੰਡੀਕਰਨ ਦੇ ਦੌਰ ਵਿੱਚ ਰਿਸ਼ਤਿਆਂ ਵਿਚਲੇ ਬਦਲਾਅ ਨੂੰ ਬਹੁਤ ਹੀ ਕਲਾਮਈ ਤਰੀਕੇ ਨਾਲ਼ ਪੇਸ਼ ਕੀਤਾ ਗਿਆ ਹੈ। 27 ਅਗਸਤ ਨੂੰ ਹੋਣ ਜਾ ਰਹੇ ਇਸ ਨਾਟਕ ਵਿੱਚ ਟਰਾਂਟੋ ਇਲਾਕੇ ਦੇ ਨਾਮਵਰ ਕਲਾਕਾਰ, ਜਿਵੇਂ ਸੁਰਜੀਤ ਢੀਂਡਸਾ, ਲਵਲੀਨ, ਕਮਲ ਸ਼ਰਮਾ, ਜਸਪਾਲ ਢਿੱਲੋਂ, ਕੁਲਦੀਪ ਕੌਰ, ਜੋਗੀ ਸੰਘੇੜਾ, ਆਦਿ ਆਪਣੀ ਅਦਾਕਾਰੀ ਪੇਸ਼ ਕਰਨਗੇ। ਇਸ ਨਾਟਕ ਦੇ ਗੀਤਾਂ ਦਾ ਸੰਗੀਤ ਕਮਲ ਨਿੱਝਰ ਵੱਲੋਂ ਅਤੇ ਆਵਾਜ਼ ਲਵਲੀਨ ਵੱਲੋਂ ਦਿੱਤੀ ਜਾਵੇਗੀ ਜਦਕਿ ਸੰਗੀਤ ਦੀ ਨਿਰਦੇਦਸ਼ਨਾ ਰਾਜ ਘੁੰਮਣ ਦੀ ਹੋਵੇਗੀ। ਇਹ ਨਾਟਕ ਦੁਪਹਿਰ 3.00 ਵਜੇ ਲੈਸਟਰ ਬੀ. ਪੀਅਰਸਨ ਥੀਏਟਰ (150 ਸੈਂਟਰਲ ਪਾਰਕ ਡਰਾਈਵ,ਬਰੈਂਪਟਨ) ਵਿੱਚ ਹੋਵੇਗਾ। ਵਧੇਰੇ ਜਾਣਕਾਰੀ ਲਈ ਜਸਪਾਲ ਢਿੱਲੋਂ ਨੂੰ (905) 799-8088 ਜਾਂ ਰਾਜ ਘੁੰਮਣ ਨੂੰ (647) 457-1320 ‘ਤੇ ਫੋਨ ਕੀਤਾ ਜਾ ਸਕਦਾ ਹੈ।