Breaking News
Home / ਕੈਨੇਡਾ / ਚੌਧਰੀ ਗੁਰਬਚਨ ਸਿੰਘ ਸੂਚ ਸਵਰਗਵਾਸ

ਚੌਧਰੀ ਗੁਰਬਚਨ ਸਿੰਘ ਸੂਚ ਸਵਰਗਵਾਸ

logo-2-1-300x105-3-300x105ਸਸਕਾਰ ਤੇ ਅੰਤਿਮ ਅਰਦਾਸ 14 ਜਨਵਰੀ ਨੂੰ
ਬਰੈਂਪਟਨ : ਮਿਹਨਤੀ, ਅਣਥੱਕ, ਇਮਾਨਦਾਰ, ਉਘੇ ਸਮਾਜ ਸੇਵਕ, ਪੰਜਾਬ ਟੀਚਰਜ਼ ਯੂਨੀਅਨ ਅਤੇ ਕਮਿਊਨਿਸਟ ਪਾਰਟੀ ਪੰਜਾਬ ਦੇ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਉਣ ਵਾਲੇ ਚੌਧਰੀ ਗੁਰਬਚਨ ਸਿੰਘ ਸੂਚ ਨਹੀਂ ਰਹੇ। ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ 7 ਜਨਵਰੀ 2017 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪਿੰਡ ਸੂਸਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਜਨਮੇ ਚੌਧਰੀ ਸਾਹਿਬ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਵਿਚ ਰਹਿ ਰਹੇ ਸਨ। ਸਵਰਗੀ ਚੌਧਰੀ ਗੁਰਬਚਨ ਸਿੰਘ ਸੂਚ ਦੀ ਮ੍ਰਿਤਕ ਦੇਹ ਤੇ ਅੰਤਿਮ ਦਰਸ਼ਨ ਅਤੇ ਸਸਕਾਰ ਬਰੈਂਪਟਨ ਕ੍ਰੀਮੋਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਵਿਖੇ  14 ਜਨਵਰੀ 2017 ਦਿਨ ਸ਼ਨਿੱਚਰਵਾਰ ਨੂੰ ਸਵੇਰੇ 9.00 ਵਜੇ ਤੋਂ 10.30 ਵਜੇ ਤੱਕ ਕੀਤਾ ਜਾਵੇਗਾ। ਇਸ ਉਪਰੰਤ 11.30 ਵਜੇ ਤੋਂ 1.30 ਵਜੇ ਤੱਕ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰੂਘਰ ਵਿਖੇ ਉਹਨਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ। ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਨਵਦੀਪ ਸਿੰਘ ਸੂਚ ਨਾਲ 416-881-8736 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …