ਬਰੈਂਪਟਨ/ਡਾ.ਝੰਡ : ਟੋਰਾਂਟੋ ਪੀਅਰਸਨ ਏਅਰਪੋਟ ਰੱਨਰਜ਼ (ਟੀ.ਪੀ.ਏ.ਆਰ.) ਕਲੱਬ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਚੁਣਵੇਂ ਮੈਂਬਰਾਂ ਦੀ ਇਕ ਸਾਂਝੀ ਮੀਟਿੰਗ ਲੰਘੇ ਐਤਵਾਰ 18 ਫ਼ਰਵਰੀ ਨੂੰ ਬਰੈਂਪਟਨ ਦੇ ‘ਕੇਸਰ ਰੈਸਟੋਰੈਂਟ’ ਵਿਚ ਹੋਈ ਜਿਸ ਵਿਚ 21 ਮਈ ਨੂੰ ਹੋਣ ਵਾਲੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਦੀ ਤਿਆਰੀ ਅਤੇ ਇਸ ਵਿਚ ਦੌੜਾਕਾਂ ਅਤੇ ਦਰਸ਼ਕਾਂ ਦੀ ਸ਼ਮੂਲੀਅਤ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ‘ਕੇਸਰ ਰੈਸਟੋਰੈਂਟ’ ਦੇ ਮਾਲਕਾਂ ਵੱਲੋਂ ਚਾਹ-ਪਾਣੀ ਤੇ ਗਰਮਾ-ਗਰਮ ਪਕੌੜਿਆਂ/ਵੇਸਣ ਬਰਫ਼ੀ ਨਾਲ ਮੈਂਬਰਾਂ ਦੀ ਖ਼ੂਬ ਸੇਵਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੂੰ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਲਈ ਸਫ਼ਲਤਾ ਲਈ 500 ਡਾਲਰ ਦਾ ਚੈੱਕ ਵੀ ਭੇਂਟ ਕੀਤਾ ਗਿਆ। ਮੈਂਬਰਾਂ ਵਿਚ ਟੀਪੀਏਆਰ ਕਲੱਬ ਦੇ ਚੇਅਰ-ਪਰਸਨ ਸੰਧੂਰਾ ਸਿੰਘ ਬਰਾੜ, ਸਕੱਤਰ ਜੈਪਾਲ ਸਿੱਧੂ, ਦੋਵੇਂ ਡਾਇਰੈੱਕਟਰ ਜਸਵੀਰ ਸਿੰਘ ਪਾਸੀ ਤੇ ਰਾਕੇਸ਼ ਸ਼ਰਮਾ, ਧਿਆਨ ਸਿੰਘ ਸੋਹਲ, ਮਹਿੰਦਰ ਘੁੰਮਣ, ਦਲਜੀਤ ਗਿੱਲ, ਕਾਕਾ ਲੇਲਣਾ, ਸੁੱਖੀ ਢਿੱਲੋਂ, ਮਲੂਕ ਸਿੰਘ ਕਾਹਲੋਂ, ‘ਹਾਈਲੈਂਡ ਆਟੋ’ ਦੇ ਗੈਰੀ ਧਾਲੀਵਾਲ ਤੇ ‘ਸਬਵੇਅ’ ਦੇ ਓਨਰ ਕੁਲਵੰਤ ਧਾਲੀਵਾਲ ਸ਼ਾਮਲ ਸਨ। ‘ਛਿਪੇ ਰਹਿਣ ਦੀ ਚਾਹ’ ਨਾਲ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਦੇ ਨੁਮਾਇੰਦਿਆਂ ਦੇ ਨਾਂ ਨਹੀਂ ਦਿੱਤੇ ਜਾ ਰਹੇ। ਪੰਜਾਬੀ ਮੀਡੀਆ ਵੱਲੋਂ ‘ਦੇਸੀ ਰੰਗ’ ਰੇਡੀਓ ਤੇ ਟੀ.ਵੀ. ਪ੍ਰੋਗਰਾਮ ਦੇ ਸੰਚਾਲਕ ਸੰਦੀਪ ਬਰਾੜ ਤੇ ਬੌਬੀ ਕੁਲਵੀਰ ਥਿੰਦ, ‘ਸਿੱਖ ਸਪੋਕਸਮੈਨ’ ਦੇ ਸੁਖਦੇਵ ਸਿੰਘ ਝੰਡ ਅਤੇ ‘ਚੈਨਲ ਪੰਜਾਬੀ’ ਟੀ.ਵੀ. ਦੇ ਨੁਮਾਇੰਦੇ ਚਮਕੌਰ ਸਿੰਘ ਮਾਛੀਕੇ ਹਾਜ਼ਰ ਸਨ।
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਹੋਈ
Check Also
ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …