ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਮੋਸ਼ਨ 79 – 1984 ਨੂੰ ਨਸਲਕੁਸ਼ੀ ਕਰਾਰ ਕਰਨ ਵਾਲੀ ਮੋਸ਼ਨ ਬਾਰੇ ਕੁਝ ਅਹਿਮ ਤੱਥ ਸਾਮਣੇ ਲਿਆਂਦੇ। ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ ਜੇਕਰ ਐਮ ਪੀ ਪੀ ਜਗਮੀਤ ਸਿੰਘ ਇਸ ਮੋਸ਼ਨ ਨੂੰ ਅਸਲ ਵਿਚ ਪਾਸ ਕਰਵਾਉਣਾ ਚਾਹੁੰਦੇ ਸਨ ਤਾਂ ਉਹਨਾਂ ਨੂੰ ਆਪਣੀ ਪਾਰਟੀ ਦੇ ਸਾਰੇ ਮੈਂਬਰਾਂ ਦੀ ਹਾਜਰੀ ਯਕੀਨੀ ਬਣਾ ਲੈਣੀ ਚਾਹੀਦੀ ਸੀ। ਐਨ ਡੀ ਪੀ ਪਾਰਟੀ ਦੇ 22 ਮੈਂਬਰਾਂ ਵਿਚੋਂ ਕੇਵਲ 7 ਨੇ ਹੀ ਇਸ ਮੋਸ਼ਨ ਦੇ ਹੱਕ ਵਿਚ ਵੋਟ ਪਾਈ। ਇਸ ਦਾ ਮਤਲਬ ਐਨ ਡੀ ਪੀ ਪਾਰਟੀ ਵੀ ਇਸ ਮੋਸ਼ਨ ਨੂੰ ਸਮਰਥਨ ਨਹੀਂ ਦੇ ਰਹੀ। ਕਿ ਇਹ ਕੋਈ ਚਾਲ ਸੀ? ਅਗਰ ਚਾਲ ਸੀ, ਤੇ ਇਹ ਕਿਸ ਤਰ੍ਹਾਂ ਦੀ ਚਾਲ ਸੀ? ਇਹ ਤੇ ਸਮਾਂ ਹੀ ਦੱਸੇਗਾ। ਜੇਕਰ ਵਿਰੋਧੀ ਧਿਰ ਦੇ ਸਾਰੇ ਮੈਂਬਰ ਹਾਊਸ ਵਿਚ ਮੌਜੂਦ ਹੁੰਦੇ ਤਾਂ ਇਹ ਮੋਸ਼ਨ ਪਾਸ ਹੋ ਜਾਣੀ ਸੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਿੱਖ ਭਾਈਚਾਰੇ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਐਮ ਪੀ ਪੀ ਜਗਮੀਤ ਸਿੰਘ ਨੇ ਇਸ ਬਿਲ ਬਾਰੇ ਉਨਟਾਰੀਓ ਵਿਧਾਨ ਸਭਾ ਦੇ 4 ਸਿੱਖ ਐਮ ਪੀ ਪੀ ਨਾਲ ਕੋਈ ਸਲਾਹ ਨਹੀਂ ਕੀਤੀ ਜਿਸ ਦੇ ਕਾਰਨ ਇਹ ਬਿਲ ਹੋਰ ਮਜਬੂਤ ਹੋ ਸਕਦਾ ਸੀ ਅਤੇ ਪਾਸ ਵੀ ਹੋ ਸਕਦਾ ਸੀ। ਮੇਰੇ ਵਿਚਾਰ ਹਨ ਕਿ, 1984 ਇਤਿਹਾਸ ਵਿਚ ਇਕ ਬੇਹੱਦ ਦੁਖਦ ਘਟਨਾ ਸੀ। ਸਾਨੂੰ ਸਿਰਫ ਇਹ ਵਿਚਾਰ ਨਹੀਂ ਰੱਖਣਾ ਚਾਹੀਦਾ ਕਿ ਪੀੜਤਾਂ ਨੂੰ ਮੁਆਵਜ਼ਾ ਮਿਲੇ ਬਲਕਿ ਗੁਨਾਹਗਾਰਾਂ ਨੂੰ ਸਜ਼ਾ ਵੀ ਦਿੱਤੀ ਜਾਵੇ। ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਮਦਦ ਲਈ ਭਾਵੇਂ ਹੀ ਬਹੁਤ ਸਮਾਂ ਲਗ ਰਿਹਾ ਹੈ ਪਰ ਇਹ ਪੂਰੇ ਸੰਸਾਰ ਵਿਚ ਸਿੱਖਾਂ ਦੇ ਦੁੱਖ ਘਟਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …